sangrami lehar

ਆਰਐਮਪੀਆਈ ਵੱਲੋਂ ਪਿੰਡਾਂ 'ਚ ਮਾਰਚ ਕੀਤੇ

  • 06/07/2018
  • 08:12 PM

ਬਾਬਾ ਬਕਾਲਾ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਸੂਬੇ ਅੰਦਰ ਨਸ਼ੇ ਦੇ ਸੇਵਨ ਕਰਨ ਨਾਲ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਅਤੇ ਸਰਕਾਰ ਦੀ ਨਸ਼ਿਆਂ 'ਤੇ ਰੋਕ ਲਗਾਉਣ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡਾਂ ਤਿੰਮੋਵਾਲ ਭੋਰਸ਼ੀ ਅਤੇ ਰਾਜਪੂਤਾਂ ਮੁੱਛਲ ਵਿੱਚ ਰੋਸ ਮਾਰਚ ਕੀਤੇ ਗਏ। ਇਸ ਮੌਕੇ ਆਗੂਆਂ ਨੇ ਪਿੰਡਾਂ ਦੀਆਂ ਸੱਥਾਂ 'ਚ ਮੀਟਿੰਗਾਂ ਕਰਕੇ ਇਸ ਦੇ ਕਾਰਨਾਂ ਬਾਰੇ ਲੋਕਾਂ ਨਾਲ ਚਰਚਾ ਕੀਤੀ।