sangrami lehar

ਨਸ਼ਿਆਂ ਦੀ ਰੋਕਥਾਮ ਕਰਵਾਉਣ ਲਈ ਮਾਰਚ ਕੀਤਾ

  • 05/07/2018
  • 06:23 PM

ਫ਼ਤਿਆਬਾਦ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਅਤੇ ਵੱਲੋਂ ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਦੇ ਹੋ ਰਹੇ ਘਾਣ ਅਤੇ ਹਰ ਰੋਜ਼ ਹੋ ਰਹੀਆਂ ਮੌਤਾਂ ਵਿਰੁੱਧ ਰੋਸ ਮਾਰਚ ਕੀਤਾ ਗਿਆ,।ਇਸ ਦੀ ਅਗਵਾਈ ਆਰ ਐਮ ਪੀ ਆਈ ਦੇ ਆਗੂ ਸੁਲੱਖਣ ਸਿੰਘ ਤੁੜ, ਮਨਜੀਤ ਸਿੰਘ ਬੱਗੂ ਕੋਟ, ਦਾਰਾ ਸਿੰਘ ਮੁੰਡਾ ਪਿੰਡ, ਰੇਸ਼ਮ ਸਿੰਘ ਫੇਲੋਕੇ ਆਦਿ ਨੇ ਕੀਤੀ। ਆਰ ਐਮ ਪੀ ਆਈ ਦੇ ਆਗੂ ਬਲਦੇਵ ਸਿੰਘ ਪੰਡੋਰੀ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਪਵਿੱਤਰ ਬਾਣੀ ਦੀ ਸਹੁੰ ਖਾ ਕੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਨਸ਼ੇ ਚਾਰ ਹਫ਼ਤਿਆਂ ਵਿੱਚ ਖ਼ਤਮ ਕਰ ਦਿੱਤੇ ਜਾਣਗੇ।।ਅੱਜ ਪੰਜਾਬ ਨਸ਼ਿਆਂ ਨਾਲ ਤਬਾਹ ਹੋ ਰਿਹਾ ਹੈ ਅਤੇ ਹਰ ਨਵੇਂ ਦਿਨ ਨੌਜਵਾਨ ਮਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਸਰਕਾਰ ਨਸ਼ਿਆਂ ਨੂੰ ਕੰਟਰੋਲ ਕਰਨ ਵਿੱਚ ਬੁਰੀ ਤਰਾਂ ਫ਼ੇਲ੍ਹ ਹੋਈ ਹੈ।।ਉਨ੍ਹਾਂ ਅੱਗੇ ਕਿਹਾ ਕਿ ਨਸ਼ਾ ਵਪਾਰ ਲਈ ਅਕਾਲੀ-ਭਾਜਪਾ ਆਗੂ ਵੀ ਬਰਾਬਰ ਦੇ ਦੋਸ਼ੀ ਹਨ।।ਇਨ੍ਹਾਂ ਪਾਰਟੀਆਂ ਨੇ ਜਿੱਥੇ ਜਵਾਨੀ ਨੂੰ ਨਸ਼ਿਆਂ ਵਿੱਚ ਤਬਾਹ ਕੀਤਾ।ਓਥੇ ਸਰਕਾਰੀ ਅਦਾਰੇ ਖ਼ਤਮ ਕਰਕੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਖ਼ਤਮ ਕੀਤੇ ਹਨ। ਪਾਰਟੀ ਦੇ ਆਗੂਆਂ ਨੇ ਮੰਗ ਕੀਤੀ ਕੇ ਨਸ਼ੇ ਦੇ ਵਪਾਰੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ।ਨਸ਼ੇ ਦੀ ਗ੍ਰਿਫ਼ਤ ਵਿੱਚ ਆਏ ਨੌਜਵਾਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਕਰਕੇ ਨਸ਼ਾ ਮੁਕਤ ਕੀਤਾ ਜਾਵੇ।ਅਤੇ ਨੌਜਵਾਨਾ ਲਈ ਰੋਜ਼ਗਾਰ ਦੇ ਨਵੇਂ ਸੋਮੇ ਪੈਦਾ ਕੀਤੇ ਜਾਣ,।ਨਸ਼ਾ ਸਮਗਲਿੰਗ ਵਿੱਚ ਮਦਦਗਾਰ ਸਿਆਸੀ ਆਗੂਆਂ ਅਤੇ ਭ੍ਰਿਸ਼ਟ ਪੁਲਿਸ ਅਧਿਕਾਰੀਆਂ ਖ਼ਿਲਾਫ਼ ਪਰਚੇ ਦਰਜ ਕੀਤੇ ਜਾਣ।।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਫੇਲੋਕੇ, ਮਾ ਸਰਬਜੀਤ ਸਿੰਘ ਭਰੋਵਾਲ, ਰੂਪ ਸਿੰਘ ਧੂੰਦਾ, ਰਾਜੂ ਪਹਿਲਵਾਨ ਫਤਿਆਬਾਦ, ਬਖ਼ਸ਼ੀਸ਼ ਸਿੰਘ ਤੁੜ, ,ਪਰਗਟ ਸਿੰਘ, ਲੱਖਾ ਸਿੰਘ ਭੈਲ, ਦਿਲਬਾਗ ਸਿੰਘ, ਸੋਨੀ ਫ਼ਤਿਆਬਾਦ, ਜਸਬੀਰ ਸਿੰਘ ਛਾਪੜੀ ਸਾਹਿਬ ਆਦਿ ਆਗੂਆਂ ਨੇ ਸੰਬੋਧਨ ਕੀਤਾ।