sangrami lehar

ਫਤਿਆਬਾਦ ਵਿਖੇ ਕਿਸਾਨੀ ਮੰਗਾਂ ਮਨਵਾਉਣ ਲਈ ਧਰਨਾ ਦਿੱਤਾ

  • 05/07/2018
  • 05:29 PM

ਫਤਿਆਬਾਦ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਐਸਡੀਓ ਪਾਵਰਕਾਮ ਦੇ ਦਫਤਰ ਫਤਿਆਬਾਦ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਦੀ ਅਗਵਾਈ ਨਰਿੰਦਰ ਸਿੰਘ ਤੁੜ, ਰੇਸ਼ਮ ਸਿੰਘ ਫੇਲੋਕੇ, ਜੰਗ ਬਹਾਦਰ ਸਿੰਘ ਤੁੜ, ਡਾ ਪਰਮਜੀਤ ਸਿੰਘ ਕੋਟ, ਤਰਸੇਮ ਸਿੰਘ ਆਦਿ ਆਗੂਆਂ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਮੀਤ ਪਰਧਾਨ ਮਨਜੀਤ ਸਿੰਘ ਬੱਗੂ ਕੋਟ ਅਤੇ ਸਲੱਖਣ ਸਿੰਘ ਤੁੜ ਨੇ ਕਿਹਾ ਕੇ ਪਹਿਲਾ ਹੀ ਕਰਜ਼ੇ ਦੇ ਭਾਰ ਹੇਠ ਦੱਬੇ ਹੋਏ ਕਿਸਾਨਾਂ ਮਜਦੂਰਾਂ ਦੇ ਬਿੱਲਾਂ 'ਚ 2 ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਹੈ, ਕਿਸਾਨਾਂ ਨੂੰ ਝੋਨੇ ਦੀ ਫ਼ਸਲ ਪਾਲਣ ਲਈ ਨਿਰਵਿਘਨ ਸਪਲਾਈ ਦੇਣ ਦੇ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ, ਸੜੇ ਅਤੇ ਚੋਰੀ ਹੋਏ ਟਰਾਸਫਾਰਮਰ ਸਮੇਂ ਸਿਰ ਬਦਲੇ ਨਹੀਂ ਜਾ ਰਹੇ, ਪਾਵਰਕਾਮ ਦੇ ਦਫ਼ਤਰ ਕਥਿਤ ਤੌਰ 'ਤੇ ਭਰਿਸ਼ਟਾਚਾਰ ਦੇ ਅੱਡੇ ਬਣੇ ਹੋਏ ਹਨ ਅਤੇ ਕੋਈ ਵੀ ਕੰਮ ਪੈਸਿਆਂ ਬਿਨ੍ਹਾਂ ਨਹੀਂ ਹੁੰਦਾ, ਸੜੇ ਤੇ ਚੋਰੀ ਹੋਏ ਟਰਾਂਸਫਾਰਮਰ ਅਤੇ ਸਪਲਾਈ ਸਬੰਧੀ ਸ਼ਿਕਾਇਤਾਂ ਲਈ ਸੁਝਾਏ ਟੈਲੀਫੋਨ ਅਤੇ ਆਨਲਾਈਨ ਢਾਂਚਾ ਲੋਕਾਂ ਨਾਲ ਮਜਾਕ ਸਾਬਤ ਹੋ ਰਿਹਾ ਹੈ। ਆਗੂਆਂ ਨੇ ਕਿਸਾਨਾਂ ਨੂੰ ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਐਸਡੀਓ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਸੁਰਜੀਤ ਸਿੰਘ ਖਜਾਨਚੀ, ਲੱਖਾ ਸਿੰਘ, ਸਰਵਣ ਸਿੰਘ ਭੈਲ, ਮਾ ਸਰਬਜੀਤ ਸਿੰਘ ਭਰੋਵਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ।