sangrami lehar

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਪਿੰਡ ਤੁੜ ਦੀ ਪੰਚਾਇਤ ਨੇ ਲਗਾਏ ਬੂਟੇ

  • 04/07/2018
  • 05:14 PM

ਤਰਨ ਤਾਰਨ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਰਪੰਚ ਸੁਲੱਖਣ ਸਿੰਘ ਤੁੜ, ਜਮਹੂਰੀ ਕਿਸਾਨ ਸਭਾ ਦੇ ਆਗੂ ਮਨਜੀਤ ਸਿੰਘ ਬੱਗੂ ਕੋਟ ਨੇ ਕਿਹਾ ਕਿ ਸਾਡਾ ਵਾਤਾਵਰਣ ਖਰਾਬ ਹੋ ਚੁੱਕਾ ਹੈ ਅਤੇ।ਵਾਤਾਵਰਣ ਨੂੰ ਬਚਾਉਣ ਵਾਸਤੇ ਬੂਟੇ ਲਗਾਉਣ ਦੀ ਲੋੜ ਹੈ। ਇਸ ਮੌਕੇ ਤੁੜ ਨੇ ਕਿਹਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਪਿੰਡਾਂ ਸ਼ਹਿਰਾਂ ਤੇ ਕਸਬਿਆਂ 'ਚ ਬੂਟੇ ਲਗਾਏ ਜਾ ਰਹੇ ਹਨ। ਸਰਕਾਰ ਦੀ ਨਿਖੇਧੀ ਕਰਦਿਆਤੁੜ ਨੇ ਕਿਹਾ ਕਿ ਸਰਕਾਰ ਲੋਕਾਂ ਨਾਲ ਵਾਅਦੇ ਕਰਕੇ ਸਤਾ ਵਿਚ ਆਈਹੈ ਪਰ ਸਾਰੇ ਹੀ ਵਾਅਦਿਆਂ ਤੋਂ ਮੁਕਰਦੀ ਦਿਖਾਈ ਦੇ ਰਹੀ ਹੈ। ਨੌਜਵਾਨਾਂ ਨਾਲ ਕੀਤੇ ਵਾਅਦੇ ਹਰ ਘਰ ਵਿਚ ਸਰਕਾਰੀ ਨੌਕਰੀ ਨਹੀਂ ਤਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ, ਪੜ੍ਹਦੇ ਵਿਦਿਆਰਥੀਆਂ ਨੂੰ ਆਉਣ ਜਾਣ ਦੀ ਬੱਸ ਪਾਸ ਦੀ ਸਹੂਲਤ ਵੀ ਦਿੱਤੀ ਜਾਵੇਗੀ, ਲੈਪਟਾਪ, ਮੋਬਾਇਲ, ਲੜਕੀਆਂ ਦੀ ਗਰੈਜੂਏਸ਼ਨ ਪੜ੍ਹਾਈ ਮੁਫਤ ਕੀਤੀ ਜਾਵੇਗੀ। ਆਗੂਆਂ ਨੇ ਵਾਅਦੇ ਪੂਰੇ ਕਰਾਉਣ ਲਈ ਨੌਜਵਾਨਾਂ ਨੂੰ ਇੱਕਠਿਆ ਹੋ ਕੇ ਸੰਘਰਸ਼ ਤੇਜ਼ ਕਰਨ ਦਾ ਸੱਦਾ।ਵੀ ਦਿੱਤਾ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਨਰਿੰਦਰ ਸਿੰਘ ਤੁੜ, ਜੰਗ ਬਹਾਦਰ ਸਿੰਘ ਤੁੜ, ਲਛਮਣ ਸਿੰਘ, ਅਮਰਜੀਤ ਸਿੰਘ, ਉਪਕਾਰ ਸਿੰਘ, ਸਵਿੰਦਰ ਸਿੰਘ, ਬਖਸ਼ੀਸ਼ ਸਿੰਘ, ਸ਼ੁੱਭਕਰਮਨ ਸਿੰਘ, ਜੈਮਲ ਸਿੰਘ, ਮਨਜਿੰਦਰ ਸਿੰਘ, ਸੁਰਜੀਤ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਇੰਦਰਜੀਤ ਸਿੰਘ, ਜਗਿੰਦਰ ਸਿੰਘ, ਪਿੰਦਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।