sangrami lehar

ਮਰਾੜ ਕਲਾਂ ਦੇ ਮਜ਼ਦੂਰ ਨੂੰ ਇਨਸਾਫ਼ ਦਿਵਾਉਣ ਲਈ ਸਰਕਾਰ ਦਾ ਪੁਤਲਾ ਸਾੜਿਆ

  • 04/07/2018
  • 05:03 PM

ਸ਼੍ਰੀ ਮੁਕਤਸਰ ਸਾਹਿਬ : ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਮੌੜ 'ਚ ਪਿੰਡ ਮਰਾੜ ਕਲਾਂ ਦੇ ਮਜ਼ਦੂਰ ਹਰਬੰਸ ਸਿੰਘ ਦਾ ਘਰ ਢਾਉਣ ਵਾਲਿਆਂ 'ਤੇ ਕੇਸ ਦਰਜ ਕਰਾਉਣ ਦੀ ਮੰਗ ਨੂੰ ਲੈ ਕੇ ਹਾਕਮ ਧਿਰ ਅਤੇ ਪੁਲੀਸ ਦਾ ਪੁਤਲਾ ਸਾੜਿਆ ਗਿਆ। ਇਕੱਤਰ ਹੋਏ ਲੋਕਾਂ ਨੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪਿੰਡ ਦੇ ਮਜ਼ਦੂਰਾਂ ਨੇ 10-10 ਮਰਲੇ ਦੇ ਪਲਾਂਟਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ। ਆਰੰਭ 'ਚੋਂ ਹੋਈ ਮੀਟਿੰਗ ਦੌਰਾਨ 17 ਮੈਂਬਰੀ ਕਮੇਟੀ ਵੀ ਚੁਣੀ ਗਈ।