sangrami lehar

ਨਸ਼ੇ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਵਿਰੁੱਧ ਸਾਂਝੀ ਮੁਹਿੰਮ ਚਲਾਉਣ ਦਾ ਫ਼ੈਸਲਾ

  • 02/07/2018
  • 07:45 PM

ਤਰਨ ਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ.ਪੀ. ਆਈ.) ਅਤੇ ਸੀ. ਪੀ. ਆਈ. ਦੀ ਸਾਂਝੀ ਮੀਟਿੰਗ ਕਾਮਰੇਡ ਦਵਿੰਦਰ ਸੋਹਲ ਦੀ ਪ੍ਰਧਾਨਗੀ ਹੇਠ ਹੋਈ¢ ਇਸ ਵਿਚ ਸੀ. ਪੀ. ਆਈ. ਦੇ ਆਗੂ ਸੁਰਿੰਦਰ ਬਿੱਲਾ ਖੂਹਵਾਲਾ, ਸੀਮਾ ਸੋਹਲ, ਕੰਵਲ ਢਿੱਲੋਂ, ਬਲਬੀਰ ਲਹਿਰੀ ਅਤੇ ਆਰ. ਐਮ. ਪੀ. ਆਈ ਵਲੋਂ ਜਸਪਾਲ ਸਿੰਘ ਢਿੱਲੋਂ, ਬਲਬੀਰ ਸੂਦ, ਬਲਦੇਵ ਸਿੰਘ ਪੰਡੋਰੀ ਸ਼ਾਮਿਲ ਹੋਏ¢ ਮੀਟਿੰਗ ਦੇ ਫ਼ੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਕੇ ਖੱਬੀ ਏਕਤਾ ਨੂੰ ਮਜਬੂਤ ਕਰਦਿਆਂ ਜ਼ਿਲੇ੍ਹ ਭਰ ਵਿਚ ਨਸ਼ਿਆਂ ਦੇ ਹੋ ਰਹੇ ਵਪਾਰ ਅਤੇ ਨਸ਼ੇ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਵਿਰੁੱਧ ਸਾਂਝੀ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਗਿਆ¢ ਇਸ ਕੜੀ ਵਿਚ 3 ਜੁਲਾਈ ਭਿੱਖੀਵਿੰਡ, 4 ਜੁਲਾਈ ਪੱਟੀ, 5 ਜੁਲਾਈ ਨੂੰ ਫਤਿਆਬਾਦ ਵਿਖੇ ਮਾਰਚ ਕੀਤੇ ਜਾਣਗੇ ਅਤੇ 7 ਜੁਲਾਈ ਨੂੰ ਜ਼ਿਲ੍ਹਾ ਪੱਧਰੀ ਇਕੱਠ ਕਰਕੇ ਤਰਨ ਤਾਰਨ ਬਾਜ਼ਾਰਾਂ ਵਿਚ ਮਾਰਚ ਕਰਕੇ ਐੱਸ. ਐੱਸ. ਪੀ. ਨੂੰ ਮੰਗ-ਪੱਤਰ ਦਿੱਤਾ ਜਾਵੇਗਾ¢ ਸਾਥੀ ਜਾਮਾਰਾਏ ਨੇ ਦੱਸਿਆ ਕੇ ਮੀਟਿੰਗ ਵਿਚ ਨਸ਼ਿਆ ਉਪਰ ਹੋਈ ਚਰਚਾ ਵਿਚ ਕਾਂਗਰਸ ਅਤੇ ਅਕਾਲੀ ਭਾਜਪਾ ਨੂੰ ਨਸ਼ਿਆਂ ਨਾਲ ਹੋਈ ਤਬਾਹੀ ਲਈ ਬਰਾਬਰ ਦਾ ਜ਼ਿਮੇਵਾਰ ਦੱਸਿਆ ਗਿਆ ¢ ਉਨ੍ਹਾਂ ਕਿਹਾ ਕੇ ਆਪ ਦੇ ਮੁਖੀ ਕੇਜਰੀਵਾਲ ਵਲੋਂ ਨਸ਼ਿਆਂ ਦੇ ਮੁੱਦੇ ਤੇ ਲਿਖਤੀ ਮੁਆਫੀ ਮੰਗ ਲੈਣ ਬਾਅਦ ਨਸ਼ਿਆਂ ਿਖ਼ਲਾਫ਼ ਲੜਨ ਦਾ ਨੈਤਿਕ ਅਧਿਕਾਰ ਗਵਾ ਲਿਆ ਹੈ¢ ਉਨ੍ਹਾਂ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜ ਕੇ ਨਸ਼ੇ ਤਿਆਗਣ ਅਤੇ ਨਸ਼ਾ ਵਪਾਰ ਵਿਚ ਲੱਗੇ ਲੋਕਾਂ, ਨਸ਼ਾ ਵਪਾਰ ਨੂੰ ਸਹਿ ਦਿੰਦੇ ਭਿ੍ਸ਼ਟ ਲੀਡਰਾਂ ਅਤੇ ਪੁਲਿਸ ਅਧਿਕਾਰੀਆਂ ਿਖ਼ਲਾਫ਼ ਖੁੱਲ ਕੇ ਮੈਦਾਨ ਵਿਚ ਆਉਣ ਦਾ ਸੱਦਾ ਦਿੱਤਾ ਅਤੇ ਕੀਤੇ ਜਾ ਰਹੇ ਐਕਸ਼ਨਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ