sangrami lehar

ਨਸ਼ੇ ਦੇ ਤਸਕਰਾਂ ਤੇ ਵਪਾਰੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ ਰੋਹ ਭਰਪੂਰ ਮਾਰਚ

  • 02/07/2018
  • 07:42 PM

ਨੌਸ਼ਹਿਰਾ ਪੰਨੂੰਆ  : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਵਲੋਂ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ, ਨਸ਼ਿਆਂ 'ਚ ਡੁੱਬ ਰਹੀ ਜਵਾਨੀ, ਨਸ਼ੇ ਦੇ ਤਸਕਰਾਂ ਤੇ ਵਪਾਰੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ ਅੱਜ ਸੈਂਕੜੇ ਵਰਕਰਾਂ ਨੇ ਬਾਜ਼ਾਰਾਂ ਵਿਚ ਪਾਰਟੀ ਦੇ ਲਾਲ ਝੰਡੇ ਹੱਥਾਂ ਵਿਚ ਫੜ ਕੇ ਰੋਹ ਭਰਪੂਰ ਮਾਰਚ ਕੀਤਾ | ਜਿਸਦੀ ਅਗਵਾਈ ਚਰਨਜੀਤ ਸਿੰਘ ਬਾਠ, ਸੁਲੱਖਣ ਸਿੰਘ ਤੁੜ, ਕੰਮਲਜੀਤ ਕੌਰ ਸਾਬਕਾ ਸਰਪੰਚ ਚੌਧਰੀਵਾਲਾ ਕਿਸਾਨ ਆਗੂ ਰੇਸ਼ਮ ਸਿੰਘ ਫੈਲੋਕ ਨੇ ਕੀਤੀ | ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਆਰ. ਐਮ. ਪੀ. ਆਈ. ਦੇ ਜ਼ਿਲ੍ਹਾ ਕਮੇਟੀ ਮੈਂਬਰ ਮਾਸਟਰ ਨਿਰਪਾਲ ਸਿੰਘ ਜੌਣੇਕੇ ਅਤੇ ਮਨਜੀਤ ਸਿੰਘ ਕੋਟ ਮੁਹੰਮਦ ਖਾਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਚਾਰ ਹਫਤੇ ਵਿਚ ਨਸ਼ਾ ਖਤਮ ਕਰਨ ਦੇ ਵਾਅਦੇ ਨਾਲ ਆਈ ਸਤਾ ਵਿਚ ਬੁਰੀ ਤਰ੍ਹਾਂ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਪੂਰੀ ਨਹੀਂ ਉਤਰੀ | ਇਨ੍ਹਾਂ ਆਗੂਆਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਬਾਦਲ ਦੀ ਸਰਕਾਰ ਸਮੇਂ ਵੀ ਨਸ਼ੇ ਪੂਰੇ ਜੋਬਨ ਤੇ ਵਿਕ ਰਹੇ ਸਨ | ਉਨ੍ਹਾਂ ਕਿਹਾ ਕਿ ਰਾਜ ਕਰਦੀ ਧਿਰ, ਨਸ਼ੇ ਦੇ ਤਸਕਰ ਅਤੇ ਵਪਾਰੀਆਂ ਅਤੇ ਪੁਲਿਸ ਤਿੰਨਾਂ ਦਾ ਗਠਜੋੜ ਬਣਿਆ ਹੋਇਆ ਹੈ ਅਤੇ ਆਮ ਆਦਮੀ ਪਾਰਟੀ ਵੀ ਮੁਆਫੀ ਮੰਗ ਕੇ ਆਪਣੀ ਨੈਤਿਕਤਾ ਗੁਆ ਬੈਠੀ ਹੈ | ਉਕਤ ਆਗੂਆਂ ਨੇ ਦੇਸ਼ ਭਗਤਾਂ ਦੇ ਵਾਰਸ ਲੋਕਾਂ ਨੂੰ ਨਸ਼ਿਆਂ ਵਿਚ ਡੱੁਬ ਰਹੀ ਜਵਾਨੀ ਨੂੰ ਬਚਾਉਣ ਲਈ ਇਕੱਠੇ ਹੋ ਕੇ ਨਸ਼ੇ ਦੇ ਕੋਹੜ ਨੂੰ ਬੰਦ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਹੀਰਾ ਸਿੰਘ ਨੌਸ਼ਹਿਰਾ ਪੰਨੂੰਆ, ਸਤਿੰਦਰ ਸਿੰਘ ਚੌਧਰੀ ਵਾਲਾ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਕੋਟ, ਅੰਮਿ੍ਤਪਾਲ ਸਿੰਘ, ਮੰਗਲ ਸਿੰਘ ਆਦਿ ਹਾਜ਼ਰ ਸਨ |