sangrami lehar

ਨਸ਼ਿਆਂ ਿਖ਼ਲਾਫ਼ ਰੋਸ਼ ਪ੍ਰਦਰਸ਼ਨ

  • 02/07/2018
  • 07:40 PM

ਝਬਾਲ : ਸੀ.ਪੀ.ਆਈ, ਆਰ. ਐਮ. ਪੀ. ਆਈ., ਸਰਭ ਭਾਰਤ ਨੌਜਵਾਨ ਸਭਾ, ਆਲ ਇੰਡਿਆ ਸਟੂਡੈਂਟਸ ਫੈਡਰੇਸ਼ਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਚੰਡੀਗੜ ਜਰਨਲਿਸਟ ਯੂਨੀਅਨ ਝਬਾਲ ਇਕਾਈ ਵਲੋਂ ਸਾਂਝੇ ਤੌਰ ਤੇ ਪੰਜਾਬ ਭਰ 'ਚ ਨਸ਼ੇ ਵਿਰੁੱਧ ਚਲ ਰਹੀ ਲਹਿਰ ਤਹਿਤ ਅੱਜ ਅੱਡਾ ਝਬਾਲ ਵਿਖੇ ਨਸ਼ਿਆਂ ਿਖ਼ਲਾਫ਼ ਰੋਸ਼ ਪ੍ਰਦਰਸ਼ਨ ਕਰਦਿਆਂ ਨਸ਼ਾ ਤਸਕਰਾਂ ਤੇ ਪੁਲਿਸ ਪ੍ਰਸ਼ਾਸਨ ਿਖ਼ਲਾਫ਼ ਨਾਅਰੇਬਾਜ਼ੀ ਕਰਦਿਆਂ ਪੰਜਾਬ ਦੀ ਕੈਪਟਨ ਸਰਕਾਰ ਦਾ ਪੁਤਲਾ ਸਾੜਿਆ ਗਿਆ | ਇਸ ਸਮੇਂ ਸੰਬੋਧਨ ਕਰਦਿਆਂ ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਰਜਿੰਦਰਪਾਲ ਕੌਰ, ਪ੍ਰਗਟ ਸਿੰਘ ਜਾਮਾਰਾਏ, ਕਾਮਰੇਡ ਦਵਿੰਦਰ ਸੋਹਲ, ਕਾ. ਜਸਪਾਲ ਸਿੰਘ ਢਿੱਲੋਂ ਝਬਾਲ, ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਸੀਮਾ ਸੋਹਲ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ 'ਚ ਧੱਸਦੀ ਜਾ ਰਹੀ ਹੈ, ਪ੍ਰੰਤੂ ਮੌਜੂਦਾ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਦੋਵੇਂ ਹੀ ਕੁੰਭਕਰਨ ਦੀ ਨੀਂਦ ਸੁੱਤੇ ਹੋਏ ਹਨ | ਉਨ੍ਹਾਂ ਅਪੀਲ ਕਰਦਿਆਂ ਨੌਜਵਾਨਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਕਿਹਾ ਕਿ ਉਹ ਆਪ ਵੀ ਨਸ਼ੇ ਤੇ ਹੋਰ ਸਮਾਜਿਕ ਬੁਰਾਈਆਂ ਿਖ਼ਲਾਫ਼ ਲੜਨ ਅਤੇ ਨਸ਼ਿਆਂ ਦਾ ਵਿਰੋਧ ਕਰਨ ਲਈ ਔਰਤਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਨਿਰਭਿੰਦਰ ਸਿੰਘ, ਬਲਬੀਰ ਸੂਦ, ਗੁਰਬਿੰਦਰ ਸਿੰਘ ਸੋਹਲ, ਚਾਨਣ ਸਿੰਘ ਸੋਹਲ, ਬੀਬੀ ਲਖਵਿੰਦਰ ਕੌਰ ਝਬਾਲ, ਜਸਬੀਰ ਕੌਰ ਤਰਨ ਤਾਰਨ, ਜਗਤਾਰ ਸਿੰਘ, ਬਿੱਲਾ ਖੂਹ ਵਾਲਾ, ਕੰਵਲ ਢਿੱਲੋਂ, ਦਿਲਬਾਗ ਸਿੰਘ ਕੋਟ ਧਰਮਚੰਦ, ਸੁਖਵੰਤ ਸਿੰਘ ਮੰਨਣ, ਲੱਖਾ ਸਿੰਘ ਮੰਨਣ, ਮੱਖਣ ਸਿੰਘ ਖੈਰਦੀ, ਬਲਦੇਵ ਸਿੰਘ ਪੰਡੋਰੀ, ਅਸ਼ੋਕ ਕੁਮਾਰ ਸੋਹਲ, ਮੁਕੇਸ਼ ਸੋਹਲ, ਰਬਿੰਦਰ ਸਿੰਘ ਕਸੇਲ, ਮੇਜਰ ਸਿੰਘ ਮੰਨਣ, ਮੇਜਰ ਸਿੰਘ ਐਮਾਂ, ਅਮਰੀਕ ਸਿੰਘ ਐਮਾ, ਅਕਾਸ਼ਦੀਪ ਕੌਰ ਝਬਾਲ, ਬਲਦੇਵ ਸਿੰਘ ਭੋਜੀਆਂ ਤੇ ਹੋਰ ਹਾਜ਼ਰ ਸਨ |