sangrami lehar

ਤਹਿਸੀਲ ਪੱਧਰੀ ਧਰਨਾ ਦਿੱਤਾ

  • 02/07/2018
  • 07:33 PM

ਅਜਨਾਲਾ : ਪੰਜਾਬ ਪੁਲਿਸ ਵਲੋਂ ਧੀਆਂ-ਔਰਤਾਂ ਨੂੰ ਚਿੱਟੇ, ਸਮੈਕ, ਹੈਰੋਇਨ ਆਦਿ ਨਸ਼ਿਆਂ ਦੀ ਦਲ-ਦਲ 'ਚ ਫਸਾਉਣ , ਕਥਿਤ ਜਬਰ ਜਨਾਹ ਕਰਨ, ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦੇ ਰੋਸ ਵਜੋਂ ਕੈਪਟਨ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਪ੍ਰਗਟਾਵਾ ਕਰਨ ਲਈ ਅੱਜ ਅਜਨਾਲਾ 'ਚ ਜਨਵਾਦੀ ਇਸਤਰੀ ਸਭਾ ਤਹਿਸੀਲ ਅਜਨਾਲਾ ਦੀ ਪ੍ਰਧਾਨ ਬੀਬੀ ਅਜੀਤ ਕੌਰ ਕੋਟ ਰਜ਼ਾਦਾ ਦੀ ਅਗਵਾਈ 'ਚ ਸਭਾ ਦੀਆਂ ਕਾਰਕੁੰਨਾਂ ਨੇ ਤਹਿਸੀਲ ਪੱਧਰ 'ਤੇ ਰੋਸ ਮਾਰਚ ਤੇ ਮੁਜ਼ਾਹਰਾ ਕੀਤਾ | ਮੁਜ਼ਾਹਰੇ ਨੂੰ ਸੰਬੋਧਨ ਕਰਨ ਵਾਲਿਆਂ ਸਰਬਜੀਤ ਕੌਰ ਜਸਰਾਊਰ, ਜਗੀਰ ਕੌਰ ਘੋਗਾ, ਰਾਜ ਕੌਰ ਜਸਰਾਊਰ, ਬੀਬੀ ਸ਼ਿੰਦੋ, ਬਚਨ ਕੌਰ, ਸੁਖਜਿੰਦਰ ਕੌਰ ਤਲਵੰਡੀ, ਮਨਜੀਤ ਕੌਰ ਭੂਰੇਗਿੱਲ, ਸ਼ੀਤਲ ਕੌਰ ਅਜਨਾਲਾ, ਖ਼ੁਸ਼ਬੀਰ ਕੌਰ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਵਲੋਂ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਉਮਰਪੁਰਾ, ਸੁੱਚਾ ਸਿੰਘ ਘੋਗਾ ਤੇ ਸੁਰਜੀਤ ਸਿੰਘ ਦੁਧਰਾਏ ਆਦਿ ਆਗੂਆਂ ਨੇ ਸੰਬੋਧਨ ਕੀਤਾ |