sangrami lehar

ਮਰਾੜ ਕਲਾਂ ਦੇ ਮਜ਼ਦੂਰ ਦੇ ਘਰ ਢਾਹੁਣ ਖ਼ਿਲਾਫ ਧਰਨਾ 2 ਜੁਲਾਈ ਨੂੰ : ਐਕਸ਼ਨ ਕਮੇਟੀ ਦਾ ਗਠਨ

  • 30/06/2018
  • 08:01 PM

ਸ਼੍ਰੀ ਮੁਕਤਸਰ ਸਾਹਿਬ : ਅੱਜ ਇੱਥੋਂ ਦੇ ਰਵਿਦਾਸ ਮੰਦਰ ਗੋਨੀਆਣਾ ਰੋਡ 'ਤੇ ਦਲਿਤ ਮਜ਼ਦੂਰ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕਰਕੇ 2 ਜੁਲਾਈ ਨੂੰ ਡੀਸੀ ਦਫ਼ਤਰ ਸਾਹਮਣੇ ਧਰਨੇ ਦਾ ਐਲਾਨ ਕੀਤਾ। ਅੱਜ ਦੀ ਮੀਟਿੰਗ 'ਚ ਦਿਹਾਤੀ ਮਜ਼ਦੂਰ ਸਭਾ, ਆਦਿ ਧਰਮ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਪੰਜਾਬ, ਕ੍ਰਾਂਤੀਕਾਰੀ ਨਿਰਮਾਣ ਮਜ਼ਦੂਰ ਯੂਨੀਅਨ, ਸੰਵਿਧਾਨ ਬਚਾਓ ਮੰਚ, ਡਾ. ਭੀਮ ਰਾਓ ਅੰਬੇਡਕਰ ਹੈਲਪਲਾਈਨ, ਗੱਲਾ ਮਜ਼ਦੂਰ ਯੂਨੀਅਨ, ਧਾਨਕ ਸਮਾਜ, ਭੱਠਾ ਤੇ ਨਿਰਮਾਣ ਮਜ਼ਦੂਰ ਯੂਨੀਅਨ, ਜਮਹੂਰੀ ਕਿਸਾਨ ਸਭਾ, ਆਲ ਇੰਡੀਆ ਕਨਫਡਰੇਸ਼ਨ ਆਫ ਐਸਸੀ ਐਸਟੀ, ਡਾ. ਅੰਬਡੇਕਰ ਭਲਾਈ ਮੰਚ, ਸਫਾਈ ਸੇਵਕ ਯੂਨੀਅਨ ਸ਼ਾਮਲ ਹੋਈਆਂ। ਇਸ ਮੀਟਿੰਗ ਦੀ ਪ੍ਰਧਾਨਗੀ ਐਮਸੀ ਪਰਮਿੰਦਰ ਸਿੰਘ ਪਾਸਾ ਨੇ ਕੀਤੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਗਜੀਤ ਸਿੰਘ ਜੱਸੇਆਣਾ ਨੇ ਦੱਸਿਆ ਕਿ ਪਿੰਡ ਮਰਾੜ ਕਲਾਂ ਦੇ ਦਲਿਤ ਨੌਜਵਾਨ ਹਰਬੰਸ ਸਿੰਘ ਦਾ ਘਰ ਪਿੰਡ ਦੇ ਹੀ ਕੁੱਝ ਸਿਆਸੀ ਅਸਰ ਰਸੂਖ ਰੱਖਣ ਵਾਲੇ ਵਿਅਕਤੀਆਂ ਵੱਲੋਂ ਤਹਿਸ ਨਹਿਸ ਕਰ ਦਿੱਤਾ ਸੀ, ਜਿਸ ਦੇ ਖ਼ਿਲਾਫ 2 ਜੁਲਾਈ ਨੂੰ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਮੀਟਿੰਗ 'ਚ ਜਗਰੂਪ ਸਿੰਘ ਸਲਹਾਣੀ, ਬਿੰਦਰ ਸਿੰਘ ਭੀਮ, ਹਰਜੀਤ ਸਿੰਘ ਮਦਰਸਾ, ਅਸ਼ੋਕ ਮਹਿੰਦਰਾ, ਗਿਆਨ ਸਿੰਘ ਪਾਂਧੀ, ਤਰਸੇਮ ਸਿੰਘ ਘਾਰੂ, ਅੰਗਰੇਜ਼ ਸਿੰਘ ਉੜਾਗ, ਹਰਬੰਸ ਸਿੰਘ ਸਿੱਧੂ, ਕੁਲਦੀਪ ਸਿੰਘ ਲੱਖੇਵਾਲੀ, ਰਜੇਸ਼ ਦਰਾਵੜ, ਅਨੂਪ ਪਾਲ, ਸੁਖਚੈਨ ਸਿੰਘ ਸਰਪੰਚ ਮਹਾਬਧੱਰ, ਮਦਨ ਸਿੰਘ, ਗੁਰਮੀਤ ਸਿੰਘ ਮਰਾੜ ਕਲਾਂ, ਸੁਰਜੀਤ ਸਿੰਘ ਮਰਾੜ ਕਲਾਂ, ਬਾਬਾ ਜਸਵਿੰਦਰ ਸਿੰਘ ਹਰਗੋਬਿੰਦ ਸਿੰਘ ਭਾਗਸਰ, ਕ੍ਰਿਸ਼ਨ ਲਾਲ, ਜਗਦੇਵ ਅਲਾਰਮ ਸ਼ਾਮਲ ਹੋਏ। ਇਸ ਮੌਕੇ 11 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਵੀ ਕੀਤਾ ਗਿਆ।