sangrami lehar

ਪੀੜਤ ਪਰਿਵਾਰ ਦੇ ਹੱਕ 'ਚ ਦਿਹਾਤੀ ਮਜ਼ਦੂਰ ਸਭਾ ਨਿੱਤਰੀ

  • 26/06/2018
  • 09:40 PM

ਸ਼੍ਰੀ ਮੁਕਤਸਰ ਸਾਹਿਬ : ਪਿੰਡ ਮਰਾੜ ਕਲਾਂ ਦੇ ਰਹਿਣ ਵਾਲੇ ਹਰਬੰਸ ਸਿੰਘ ਸੋਹਣ ਸਿੰਘ ਦਾ ਘਰ ਰਾਜ ਕਰਦੀ ਧਿਰ ਦੀ ਸ਼ਹਿ 'ਤੇ ਢਾਹ ਦਿੱਤਾ ਗਿਆ। ਘਰ ਢਾਹੁਣ ਉਪਰੰਤ ਦਿਹਾਤੀ ਮਜ਼ਦੂਰ ਸਭਾ ਦੇ ਕਾਰਕੁਨਾਂ ਨੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਭਾ ਦੇ ਸੂਬਾਈ ਆਗੂ ਜਗਜੀਤ ਜੱਸੇਆਣਾ ਅਤੇ ਹਰਜੀਤ ਸਿੰਘ ਮਦਰੱਸਾ ਦੀ ਅਗਵਾਈ 'ਚ ਪਿੰਡ ਮਰਾੜ ਕਲਾਂ 'ਚ ਪੀੜਤ ਮਜ਼ਦੂਰ ਦੇ ਹੱਕ 'ਚ ਮੁਜ਼ਾਹਰਾ ਕੀਤਾ ਅਤੇ ਯਕੀਨ ਦਵਾਇਆ ਕਿ ਦਿਹਾਤੀ ਮਜ਼ਦੂਰ ਸਭਾ ਪੀੜਤ ਧਿਰ ਨਾਲ ਹਰ ਸੰਭਵ ਲੜਾਈ ਲੜੇਗੀ।