sangrami lehar

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਲਗਾਏ ਬੂਟੇ

  • 22/06/2018
  • 08:58 PM

ਫਤਿਹਆਬਾਦ : ਵਾਤਾਵਰਨ, ਨਸ਼ੇ, ਬੇਰੁਜਗਾਰੀ ਆਦਿ ਮੁਦਿਆਂ ਨੂੰ ਮੁਦੇ ਨੂੰ ਲੈ ਕੇ ਕੋਟ ਮੁਹੰਮਦ ਖਾਨ ਵਿਖੇ ਇੱਕ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸੁਰਜੀਤ ਸਿੰਘ ਅਤੇ ਬੂਟਾ ਕੋਟ ਨੇ ਕੀਤੀ। ਇਸ ਮੌਕੇ।ਉਚੇਚੇ ਤੌਰ 'ਤੇ ਪਹੁੰਚੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਪ੍ਰਧਾਨ ਸੁਲਖਣ ਸਿੰਘ ਤੁੜ ਅਤੇ ਮਨਜੀਤ ਸਿੰਘ ਕੋਟ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਵਾਤਾਵਰਨ ਨੂੰ ਬਚਾਉਣ ਸੰਬੰਧੀ ਪਿੰਡਾਂ ਅਤੇ ਸ਼ਹਿਰਾਂ 'ਚ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।ਕਿਉਂਕਿ ਵਾਤਾਵਰਨ ਬਹੁਤ ਪਰਦੂਸ਼ਿਤ ਹੋ ਰਿਹਾ ਹੈ। ਪਿਛਲੀ ਦਿਨੀ ਆਪਾ ਸਾਰਿਆਂ ਨੇ ਕਾਲੀ ਗਹਿਰ ਅਸਮਾਨ ਉਪਰ ਦੇਖੀ ਹੈ, ਜਿਸ 'ਤੇ ਟਿਪਣੀ ਕਰਦਿਆਂ ਆਗੂਆਂ ਨੇ ਕਿਹਾ ਕਿ ਸਾਡੀਆਂ ਸਿਹਤ ਸਹੂਲਤਾਂ ਦਾ ਖਿਆਲ ਰੱਖਣ ਤੋਂ ਸਰਕਾਰਾਂ ਭੱਜ ਗਈਆਂ ਹਨ।। ਇਸ ਮੌਕੇ ਤੁੜ ਨੇ ਕਿਹਾ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਸਹੁੰ ਖਾਣ ਵਾਲੇ ਕੈਪਟਨ ਨੇ ਹਫਤਿਆਂ 'ਚ ਨਸ਼ਾ ਬੰਦ ਕਰਨ ਦਾ ਦਾਅਵਾ ਕੀਤਾ ਸੀ। ਅਤੇ, ਹੁਣ ਸਾਲ ਦੇ ਵੱਧ ਸਮੇਂ ਤੋਂ ਸਰਕਾਰ ਚਲਾ ਰਹੇ ਕੈਪਟਨ ਦੇ ਰਾਜ ਦੌਰਾਨ ਨਸ਼ੇ ਦਾ ਕੋਈ ਫਰਕ ਨਹੀਂ ਪਿਆ।। ਨੌਜਵਾਨਾਂ ਨਾਲ ਕੀਤੇ ਵਾਅਦੇ ਸਰਕਾਰੀ ਨੌਕਰੀ ਨਹੀ ਤਾਂ ਬੇਰੁਜਗਾਰੀ ਭੱਤਾ, ਵਿਦਿਆਰਥੀਆਂ ਨੂੰ ਬਸ ਪਾਸ ਦੀ ਸਹੂਲਤ, ਲੈਪਟੋਪ ਵਰਗੇ ਸਾਰੇ ਵਾਅਦੇ ਖੋਖਲੇ ਸਾਬਿਤ ਹੋਏ ਹਨ।।ਪੌਦੇ ਲਗਾਉਣ ਵੇਲੇ ਸਾਥੀ ਰਵੀ ਕੋਟ, ਜਸਕਰਨ, ਗੁਰਸ਼ਿੰਦਰ, ਲਵਜੀਤ, ਪਰਮਜੀਤ ਦਲਜੀਤ, ਰਾਜੂ ਕੋਟ, ਸੁਖ, ਰੋਹਿਤ ਆਦਿ ਹਾਜ਼ਰ ਸਨ।