sangrami lehar

ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਨੇ ਕਰੱਸ਼ਰ ਮਾਲਕਾਂ ਦੀਆਂ ਵਧੀਕੀਆਂ ਵਿਰੁੱਧ ਮੰਗ ਪੱਤਰ ਦਿੱਤਾ

  • 21/06/2018
  • 08:09 PM

ਤਲਵਾੜਾ : ਬਿਆਸ ਦਰਿਆ 'ਚ ਕਰੱਸ਼ਰ ਮਾਲਕਾਂ ਵੱਲੋਂ ਕੀਤੇ ਜਾ ਰਹੇ ਨਾਜਾਇਜ਼ ਖਣਣ ਕਾਰਨ ਨੇੜਲੇ ਪਿੰਡਾਂ 'ਚ ਸੰਭਾਵੀ ਬਰਸਾਤ ਦੇ ਮੱਦੇਨਜ਼ਰ ਪੈਦਾ ਹੋਏ ਹੜ੍ਹਾਂ ਦੇ ਖਤਰਿਆਂ ਅਤੇ ਕਰੱਸ਼ਰ ਮਾਲਕਾਂ ਤੇ ਉਨ੍ਹਾਂ ਦੇ ਕਰਿੰਦਿਆਂ ਦੀਆਂ ਵਧੀਕੀਆਂ ਵਿਰੁੱਧ ਇੱਕ ਵਫ਼ਦ ਐਸਡੀਐਮ ਮੁਕੇਰੀਆਂ ਨੂੰ ਮਿਲਿਆ।  ਇਸ ਮੰਗ ਪੱਤਰ ਰਾਹੀਂ ਨਾਜਾਇਜ਼ ਖਣਨ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ।ਗਈ। ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ, ਪਿੰਡ ਚੱਕਮੀਰਪੁਰ ਦੀ ਅਗਵਾਈ ਹੇਠ ਮਾਈਨਿੰਗ ਪ੍ਰਭਾਵਿਤ ਪਿੰਡ ਟੋਟੇ, ਸੱਥਵਾਂ ਹੰਦਵਾਲ ਆਦਿ ਪਿੰਡਾਂ ਦਾ ਇੱਕ ਵਫ਼ਦ ਪ੍ਰਧਾਨ ਸੁਦੇਸ਼ ਕੁਮਾਰੀ, ਸ਼ੀਲਾ ਦੇਵੀ, ਸਕੱਤਰ ਧਰਮਿੰਦਰ ਸਿੰਘ ਅਤੇ ਸਲਾਹਕਾਰ ਮਾ.ਸ਼ਿਵ ਕੁਮਾਰ ਦੀ ਅਗਵਾਈ ਹੇਠ ਐਸਡੀਐਮ ਮੁਕੇਰੀਆਂ ਹਰਚਰਨ ਸਿੰਘ ਨੂੰ ਮਿਲਿਆ। ਇਸ ਮੌਕੇ ਵਫ਼ਦ ਮੈਂਬਰਾਂ ਨੇ ਪਿੰਡ ਚੱਕਮੀਰਪੁਰ ਅਤੇ ਹੰਦਵਾਲ ਨਜ਼ਦੀਕ ਬਿਆਸ ਦਰਿਆ ਦੇ ਕੰਢੇ ਲੱਗੇ ਸਟੋਨ ਕਰੱਸ਼ਰਾਂ ਵੱਲੋਂ ਦਰਿਆ ਵਿੱਚੋਂ ਪਾਬੰਦੀ ਦੇ ਬਾਵਜੂਦ ਕੀਤੀ ਜਾ ਰਹੀ ਨਾਜਾਇਜ਼ ਖੁਦਾਈ ਸਬੰਧੀ ਐਸਡੀਐਮ ਮੁਕੇਰੀਆਂ ਨੂੰ ਜਾਣੂ ਕਰਵਾਇਆ।  ਆਗੂਆਂ ਨੇ ਦੱਸਿਆ ਕਿ ਕਰੱਸ਼ਰ ਮਾਲਕਾਂ ਵੱਲੋਂ ਕੀਤੀ ਜਾ ਰਹੀ ਨਾਜਾਇਜ਼ ਖੁਦਾਈ ਕਾਰਨ ਦਰਿਆ ਦੇ ਮੁਹਾਣ ਬਦਲਣ ਕਾਰਨ ਅਗਾਮੀ ਬਰਸਾਤ ਦੇ ਮੌਸਮ 'ਚ ਲਾਗਲੇ ਦਰਜਨਾਂ ਪਿੰਡਾਂ 'ਚ ਹੜ੍ਹਾਂ ਦਾ ਖਦਸ਼ਾ ਪੈਦਾ ਹੋ ਗਿਆ ਹੈ।ਜਦਕਿ ਖਣਨ ਮਾਫੀਆ ਵੱਲੋਂ ਵਿਸ਼ਵ ਪ੍ਰਸਿੱਧ ਪੌਂਗ ਡੈਮ ਤੇ ਸ਼ਾਹ ਨਹਿਰ ਬੈਰਾਜ ਦੇ ਹੇਠਾਂ ਬਿਆਸ ਦਰਿਆ 'ਚ ਕੀਤੀ ਜਾ ਰਹੀ 20-25 ਫੁੱਟ ਡੂੰਘੀ ਇਸ ਖੁਦਾਈ ਕਾਰਨ ਇਨ੍ਹਾਂ ਦੀ ਹੋਂਦ ਨੂੰ ਵੀ ਨਿਕਟ ਭਵਿੱਖ 'ਚ ਖਤਰਾ ਪੈਦਾ ਹੋਣ ਦੀ ਸੰਭਾਵਨਾ ਹੈ। ਆਗੂਆਂ ਨੇ ਕਿਹਾ ਕਿ ਕਰੱਸ਼ਰ ਮਾਲਕਾਂ ਵੱਲੋਂ ਨਾਜਾਇਜ਼ ਖਣਨ ਰਾਹੀਂ ਤਿਆਰ ਮਾਲ ਨੂੰ ਭਾਰੀ ਵਾਹਨਾਂ ਰਾਹੀਂ ਲੋਕਾਂ ਦੀਆਂ ਜ਼ਮੀਨਾਂ 'ਚੋਂ ਜ਼ਬਰੀ ਰਸਤੇ ਬਣਾ ਜਾਂ ਪਿੰਡ ਦੀਆਂ ਤੰਗ ਸੜਕਾਂ 'ਚੋਂ ਲੰਘਾਇਆ ਜਾ ਰਿਹਾ ਹੈ। ਵਿਰੋਧ ਕਰਨ 'ਤੇ ਕਰੱਸ਼ਰ ਮਾਲਕਾਂ ਅਤੇ ਉਨ੍ਹਾਂ ਦੇ ਕਰਿੰਦਿਆਂ ਵੱਲੋਂ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਵਫ਼ਦ ਮੈਂਬਰਾਂ ਨੇ ਐਸਡੀਐਮ ਮੁਕੇਰੀਆਂ ਨੂੰ ਇੱਕ ਲਿਖਤੀ ਮੰਗ ਪੱਤਰ ਦੇ ਕੇ ਬਿਆਸ ਦਰਿਆ 'ਚ ਚੱਲ ਰਹੇ ਨਾਜਾਇਜ਼ ਖਣਨ ਦੇ ਕਾਰੋਬਾਰ ਅਤੇ ਕਰੱਸ਼ਰ ਮਾਲਕਾਂ ਦੀਆਂ ਵਧੀਕੀਆਂ 'ਤੇ ਨਕੇਲ ਪਾਉਣ ਦੀ ਮੰਗ ਕੀਤੀ। ਇਸ ਮੌਕੇ ਹੋਰਨਾਂ ਤੋਂ ਵਫ਼ਦ 'ਚ ਸੁਮਨ ਕੁਮਾਰੀ, ਜੀਤ ਕੌਰ, ਕਮਲੇਸ਼ ਕੁਮਾਰੀ, ਦਰਸ਼ਨਾ ਦੇਵੀ, ਸੰਤੋਸ਼ ਕੁਮਾਰੀ, ਸੁਨੀਤਾ ਰਾਣੀ, ਪ੍ਰਵੀਨ ਕੁਮਾਰੀ, ਜੋਤੀ ਰਾਣੀ, ਆਸ਼ਾ ਰਾਣੀ, ਸ਼ਿਮਲੋ ਦੇਵੀ, ਅਮਰੀਕ ਕੌਰ, ਸ਼ਕੁੰਤਲਾ ਦੇਵੀ, ਬਿਮਲਾ ਦੇਵੀ, ਸੁਮਨ ਕੁਮਾਰੀ, ਕ੍ਰਿਸ਼ਨਾ ਦੇਵੀ, ਵਰਿੰਦਰ ਕੁਮਾਰ ਕੋਠੀ, ਸ਼ਾਮ ਲਾਲ, ਪ੍ਰਵੇਸ਼ ਕੁਮਾਰ, ਰਤਨ ਸਿੰਘ, ਸ਼ਰਵਨ ਕੁਮਾਰ,ਸ਼ਮਸ਼ੇਰ ਸਿੰਘ, ਹੁਸ਼ਿਆਰ ਸਿੰਘ ਆਦਿ ਮੌਜੂਦ ਸਨ।