sangrami lehar

ਤੇਲ ਦੀਆਂ ਕੀਮਤਾਂ ਖ਼ਿਲਾਫ਼ ਰੋਸ ਪ੍ਰਗਟਾਇਆ

  • 21/06/2018
  • 07:40 PM

ਜਲੰਧਰ : ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਲਗਾਤਾਰ ਡੀਜਲ ਪੈਟਰੋਲ ਦੀਆਂ ਵੱਧ ਰਹੀਆ ਕੀਮਤਾਂ ਵਿਰੁੱਧ, ਖੇਤੀ ਵਰਤੋਂ ਲਈ ਕਿਸਾਨਾਂ ਨੂੰ ਅੱਧੇ ਰੇਟ ਉੱਪਰ ਡੀਜ਼ਲ ਦੇਣਦੀ ਮੰਗ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲਾਏ ਪੈਟਰੌਲੀਅਮ ਵਸਤਾਂ ਉਪਰ ਬੋਝਲ ਟੈਕਸਾਂ ਖ਼ਿਲਾਫ਼ ਮੋਦੀ ਸਰਕਾਰ ਦੇ ਪੰਜਾਬ ਭਰ ਵਿੱਚ ਅਰਥੀ ਫੂਕ ਮੁਜਾਹਰੇ ਕੀਤੇ ਗਏ। ਸੂਬਾ ਕੇਂਦਰ 'ਤੇ ਪੁੱਜੀਆਂ ਰਿਪੋਰਟਾਂ ਮੁਤਾਬਿਕ ਅੱਮ੍ਰਿਤਸਰ ਦੇ ਕਸਬਾ ਅਜਨਾਲਾ, ਅਟਾਰੀ, ਮਜੀਠਾ, ਟਾਂਗਰਾ, ਰਈਆ, ਮਾਨਸਾ ਦੇ ਬੱਪੀਆਣਾ, ਰੋਪੜ ਦੇ ਨੂਰਪੁਰ ਬੇਦੀ, ਬਰਨਾਲਾ ਦੇ ਮਹਿਲ ਕਲਾਂ, ਫਾਜਲਿਕਾ ਦੇ ਖੂਹੀਆਂ ਸਰਵਰ, ਜਲੰਧਰ ਦੇ ਮਹਿਤਪੁਰ, ਤਰਨ ਤਾਰਨ ਦੇ ਪੱਟੀ, ਕੋਟ ਮਹੰਮਦ ਖਾਂ, ਕੰਗ, ਦੋਦੇ ਝਬਾਲ ਆਦਿ ਥਾਵਾਂ ਉੱਪਰ ਹੋਏ ਇਕੱਠਾ ਨੂੰ ਡਾ. ਸਤਨਾਮ ਸਿੰਘ ਅਜਨਾਲਾ, ਰਤਨ ਸਿੰਘ ਰੰਧਾਵਾ, ਡਾ. ਗੁਰਮੇਜ ਸਿੰਘ ਤਿੰਮੋਵਾਲ, ਸੀਤਲ ਸਿੰਘ ਤਲਵੰਡੀ, ਹਰਭਜਨ ਸਿੰਘ ਟਰਪਈ, ਅਮਰੀਕ ਸਿੰਘ, ਇਕਬਾਲ ਸਿੰਘ, ਜੀਵਨ ਕੁਮਾਰ ਬੱਪੀਆਣਾ, ਮੋਹਣ ਸਿੰਘ ਧਮਾਣਾ, ਸਰਿੰਦਰ ਸਿੰਘ ਪੰਨੂੰ, ਗਰਨੇਲ ਸਿੰਘ ਡੱਤੇਵਾਲ, ਯਸਪਾਲ, ਮਲਕੀਤ ਸਿੰਘ ਵਜੀਦਕੇ, ਪਰਗਟ ਸਿੰਘ ਜਾਮਾਰਾਏ, ਮੁਖਤਾਰ ਸਿੰਘ ਮੱਲਾ, ਦਲਜੀਤ ਸਿੰਘ ਦਿਆਲਪੁਰਾ, ਮਨਜੀਤ ਸਿੰਘ ਬੱਗੂ ਕੋਟ, ਜਸਬੀਰ ਸਿੰਘ ਗੰਡੀਵਿੰਡ, ਡਾ. ਅਜੈਬ ਸਿੰਘ ਜਹਾਂਗੀਰ, ਸੰਤੋਖ ਸਿੰਘ ਬਿਲਗਾ, ਮਨੋਹਰ ਸਿੰਘ ਗਿੱਲ ਆਦਿ ਆਗੂਆਂ ਨੇ ਸੰਬੋਧਨ ਕੀਤਾ।