sangrami lehar

ਝੂਠੇ ਪਰਚੇ ਰੱਦ ਕਰਾਉਣ ਲਈ ਥਾਣਾ ਅਜਨਾਲਾ ਅੱਗੇ ਧਰਨਾ

  • 19/06/2018
  • 06:32 PM

ਅਜਨਾਲਾ : ਝੂਠੇ ਪਰਚਿਆਂ ਨੂੰ ਰੱਦ ਕਰਾਉਣ ਅਤੇ ਅਸਲ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲਈ ਅੱਜ ਜਨਤਕ ਜਥੇਬੰਦੀਆਂ ਦੇ ਵਰਕਰਾਂ ਨੇ ਥਾਣਾ ਅਜਨਾਲਾ ਦੇ ਮੁਖ ਗੇਟ ਅੱਗੇ ਰੋਸ ਧਰਨਾ ਦਿੱਤਾ। ਜਨਤਕ ਜਥੇਬੰਦੀਆਂ ਦੇ ਆਗੂ ਅਤੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਸ਼ੀਤਲ ਸਿੰਘ ਤਲਵੰਡੀ ਨੇ ਧਰਨੇ ਵਿੱਚ ਕਿਹਾ ਕਿ  6 ਮਹੀਨਿਆਂ ਤੋਂ ਡੱਲਾ ਰਾਜਪੂਤਾਂ ਵਿਚ ਮੁਖਤਾਰ ਸਿੰਘ ਵਿਰੁੱਧ ਸਿਆਸੀ ਦਬਾਅ ਹੇਠ ਆ ਕੇ ਦਰੱਖਤ ਵੱਢਣ ਤੇ ਚੋਰੀ ਕਰਨ ਦੇ ਦੋਸ਼ ਹੇਠ ਕੀਤੇ ਪਰਚੇ ਨੂੰ ਅਜੇ ਤਕ ਪੁਲੀਸ ਵਲੋਂ ਵਾਰ ਵਾਰ ਭਰੋਸਾ ਦੇਣ ’ਤੇ ਵੀ ਮੁਕੱਦਮਾ ਖਾਰਜ ਨਹੀਂ ਕੀਤਾ ਗਿਆ। ਡੱਲਾ ਰਾਜਪੂਤਾਂ ਪਿੰਡ ਦੀ ਇਕ ਲੜਕੀ ਵਲੋਂ ਉਸ ਦੇ ਪ੍ਰੇਮੀ ਵਲੋਂ ਵਿਆਹ ਦਾ ਧੋਖਾ ਦੇਣ ਮਗਰੋਂ ਕੀਤੀ ਖੁਦਕੁਸ਼ੀ ਵਿਚ ਸ਼ਾਮਲ ਬਿੱਟੂ ਸਿੰਘ ਵਿਰੁੱਧ ਦਰਜ ਕੇਸ ਵਿਚ ਉਸ ਦੀ ਅਜੇ ਪੁਲੀਸ ਨੇ ਗ੍ਰਿਫ਼ਤਾਰੀ ਨਹੀਂ ਕੀਤੀ। ਪਿੰਡ ਤਲਵੰਡੀ ਰਾਏ ਦਾਦੂ ਵਿਚ ਪਿਛਲੇ ਸਮੇਂ ਹੋਏ ਕਤਲ ਵਿਚ ਅਜੇ ਤਕ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ। ਇਸ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡਾਂ ਵਿਚ ਹੋਰ ਵੀ ਕਈ ਧਾਰਾਵਾਂ ਹੇਠ ਝੂਠੇ ਕੇਸ ਲੋਕਾਂ ਤੇ ਦਰਜ ਕੀਤੇ ਹਨ, ਜੋ ਰੱਦ ਕਰਨ ਦੇ ਵਾਅਦਿਆਂ ਦੇ ਬਾਵਜੂਦ ਅਜੇ ਤਕ ਰੱਦ ਨਹੀਂ ਹੋਏ। ਸ੍ਰੀ ਤਲਵੰਡੀ ਨੇ ਦਸਿਆ ਕਿ ਥਾਣੇ ਸਿਆਸੀ ਲੋਕਾਂ ਦੇ ਦਫਤਰ ਬਣ ਕੇ ਰਹਿ ਗਏ ਹਨ, ਇਸ ਲਈ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਝੂਠੇ ਪਰਚੇ ਰੱਦ ਕਰਨ ਤੇ ਅਸਲ ਦੋਸ਼ੀਆਂ ਦੀ ਗ੍ਰਿਫ਼ਤਾਰੀ ਤਕ ਰੋਸ ਧਰਨਾ ਜਾਰੀ ਰਹੇਗਾ। ਇਸ ਮੌਕੇ ਬੀਬੀ ਅਜੀਤ ਕੌਰ ਕੋਟ ਰਜਾਦਾ, ਜੱਗਾ ਸਿੰਘ ਡੱਲਾ, ਬਲਵਿੰਦਰ ਸਿੰਘ, ਸਤਨਾਮ ਸਿੰਘ, ਹਰਜਿੰਦਰ ਸਿੰਘ ਸੋਹਲ, ਬਲਕਾਰ ਸਿੰਘ, ਜਸਬੀਰ ਸਿੰਘ ਨੇ ਸੰਬੋਧਨ ਕੀਤਾ।