sangrami lehar

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਲੋਕਾਂ ਦੇ ਮਸਲੇ ਉਠਾਏ

  • 15/06/2018
  • 08:03 PM

ਜੋਧਾਂ : ਜੋਧਾਂ-ਰਤਨ ਬਾਜ਼ਾਰ ਵਿਚ ਪਿੰਡ ਰਤਨ ਤੋਂ ਜੋਧਾਂ ਲਿੰਕ ਸੜਕ ਦੇ ਮੋੜ 'ਤੇ ਕਾਫੀ ਲੰਮੇ ਸਮੇਂ ਤੋਂ ਖੰਭਾ ਟੇਢਾ ਹੋਇਆ ਪਿਆ ਹੈ ਜਿਸ ਕਾਰਨ ਇਸ ਖੰਭੇ ਤੋਂ ਜਾਂਦੀਆਂ ਤਾਰਾਂ ਢਿੱਲੀਆਂ ਹੋ ਕੇ ਹੇਠਾਂ ਕੂੜੇ ਦੇ ਢੇਰਾਂ 'ਤੇ ਵਿਛੀਆਂ ਹੋਈਆਂ ਹਨ ਤੇ ਇਸ ਦੇ ਨਾਲ ਹੀ ਇਸੇ ਜਗ੍ਹਾ 'ਤੇ ਲੋਕਾਂ ਵੱਲੋਂ ਸੁੱਟਿਆ ਜਾ ਰਿਹਾ ਕੂੜਾ ਵੀ ਪੂਰੀ ਗੰਦਗੀ ਫੈਲਾ ਰਿਹਾ ਹੈ ਅਤੇ ਬਰਸਾਤ ਦੌਰਾਨ ਇਸੇ ਕੂੜੇ ਤੋਂ ਬਹੁਤ ਹੀ ਭੈੜੀ ਬਦਬੂ ਆਉਂਦੀ ਹੈ। ਨਾਲ ਲਗਦੇ ਦੁਕਾਨਦਾਰਾਂ ਤੇ ਰਾਹਗੀਰਾਂ ਲਈ ਇਹ ਕੂੜੇ ਦੇ ਢੇਰ ਸਿਰਦਰਦੀ ਬਣ ਚੁੱਕੇ ਹਨ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਯੂਨੀਟ ਜੋਧਾਂ ਨੇ ਅੱਜ ਮੀਡੀਏ ਸਾਹਮਣੇ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਹੈ ਕਿ ਪਾਵਰਕਾਮ ਇਸ ਸਥਾਨ 'ਤੇ ਖੰਭਿਆਂ ਨੂੰ ਸਿੱਧਾ ਕਰਕੇ ਖੰਭਿਆਂ 'ਤੇ ਲੱਗੇ ਮੀਟਰਾਂ ਦੀਆਂ ਨੰਗੀਆਂ ਤਾਰਾਂ ਦੇ ਬਕਸੇ ਬਦਲੀ ਕਰੇ। ਇਸ ਦੌਰਾਨ ਪਿੰਡ ਰਤਨ ਦੇ ਸਰਪੰਚ ਦਵਿੰਦਰ ਸਿੰਘ ਦਿਓਲ ਨੇ ਵੀ ਪਾਵਰਕਾਮ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਤਾਰਾਂ ਨੂੰ ਕੱਸਿਆ ਜਾਵੇ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੈਂਬਰਾਂ ਨਵਜੋਤ ਸਿੰਘ ਜੋਧਾਂ, ਮਨਦੀਪ ਸਿੰਘ ਜੋਧਾਂ, ਖੁਸ਼ੀ ਜੋਧਾਂ, ਰਣਧੀਰ ਸਿੰਘ ਜੋਧਾਂ, ਬੂਟਾ ਸਿੰਘ ਢੈਪਈ, ਗੁਰਵਿੰਦਰ ਸਿੰਘ, ਲਖਵੀਰ ਸਿੰਘ, ਦਲਵੀਰ ਸਿੰਘ, ਸੁਮਿਤ ਕੁਮਾਰ, ਗੁਰਪ੍ਰੀਤ ਗੋਪਾ ਤੇ ਹੋਰਨਾ ਨੇ ਕਿਹਾ ਕਿ ਜੇਕਰ ਪਾਵਰਕਾਮ ਨੇ ਇਨ੍ਹਾਂ ਤਾਰਾਂ ਨੂੰ ਜਲਦ ਨਾ ਕੱਸਿਆ ਤਾਂ ਆਉਂਦੇ ਦਿਨਾਂ ਵਿਚ ਨੌਜਵਾਨਾਂ ਵੱਲੋਂ ਪਾਵਰਕਾਮ ਦਫਤਰ ਲਲਤੋਂ ਕਲਾਂ ਵਿਖੇ ਧਰਨਾ ਦਿੱਤਾ ਜਾਵੇਗਾ।