sangrami lehar

ਬਿਜਲੀ ਸਪਲਾਈ ਨਾਲ ਸਬੰਧਿਤ ਮੰਗਾਂ ਮਨਵਾਉਣ ਲਈ ਧਰਨਾ ਦਿੱਤਾ

  • 11/06/2018
  • 07:53 PM

ਤਰਨ ਤਾਰਨ : ਅੱਜ ਇੱਥੇ ਸੈਂਕੜੇ ਮਜ਼ਦੂਰਾਂ ਕਿਸਾਨਾਂ ਵੱਲੋਂ ਐਸਈ ਪਾਵਰਕਾਮ ਦਫ਼ਤਰ ਵਿਖੇ ਕਿਸਾਨੀ ਮੰਗਾਂ ਲਈ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਦਲਜੀਤ ਸਿੰਘ ਦਿਆਲਪੁਰਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਦੇ ਆਗੂ ਗੁਰਬਾਜ ਸਿੰਘ ਸਿਧਵਾਂ, ਕੁੱਲ ਹਿੰਦ ਕਿਸਾਨ ਸਭਾ ਸਾਂਬਰ ਦੇ ਆਗੂ ਬਲਦੇਵ ਸਿੰਘ ਧੂੰਦਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਮੇਜ ਸਿੰਘ ਚਾਹਿਲ, ਕੁੱਲ ਹਿੰਦ ਕਿਸਾਨ ਸਭਾ ਸੇਂਖੋਂ ਦੇ ਆਗੂ ਬਚਿੱਤਰ ਸਿੰਘ ਜੌਣੇਕੇ ਆਦਿ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ।
ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਜਾਮਾਰਾਏ, ਇੰਦਰਜੀਤ ਸਿੰਘ ਕੋਟ ਬੁੱਢਾ, ਮੇਜਰ ਸਿੰਘ ਭਿੱਖੀਵਿੰਡ, ਜੈਮਲ ਸਿੰਘ ਬਾਠ, ਪ੍ਰਸ਼ੋਤਮ ਸਿੰਘ ਗਹਿਰੀ ਨੇ ਸੰਬੋਧਨ ਕਰਦਿਆਂ ਕਿਹਾ ਕੇ ਕਿਸਾਨਾਂ ਨੂੰ ਬਿਜਲੀ ਸਪਲਾਈ ਸਬੰਧੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।।ਓਵਰਲੋਡ ਗਰਿੱਡ ਅਤੇ ਓਵਰਲੋਡ ਟਰਾਂਸਫ਼ਾਰਮਰ ਬਦਲੇ ਨਹੀਂ ਗਏ,ਮਜ਼ਦੂਰਾਂ ਕਿਸਾਨਾਂ ਨੂੰ ਨਜਾਇਜ਼ ਜੁਰਮਾਨੇ ਕੀਤੇ ਜਾ ਰਹੇ ਹਨ, ਮੁਲਾਜ਼ਮਾਂ ਦੀ ਘਾਟ ਕਾਰਨ ਪਾਵਰਕਾਮ ਵਿੱਚ ਭ੍ਰਿਸ਼ਟਾਚਾਰ ਵੱਧ ਰਿਹਾ ਹੈ,।ਗ਼ਰੀਬ ਦਲਿਤਾਂ ਨੂੰ ਮਿਲਦੀ 200 ਯੂਨਿਟ ਦੀ ਸਹੂਲਤ ਆਨਿਆਂ ਬਹਾਨਿਆਂ ਨਾਲ ਖੋਹੀ ਜਾ ਰਹੀ ਹੈ।ਸੜੇ ਅਤੇ ਚੋਰੀ ਹੋਏ ਟਰਾਂਸਫ਼ਾਰਮਰ ਦੇਣ ਵਿੱਚ ਦੇਰੀ ਕੀਤੀ ਜਾ ਰਹੀ ਹੈ। ਇਸ ਮੌਕੇ।ਕਿਸਾਨਾਂ ਨੇ ਪਹਿਲਾ ਦੀ ਤਰ੍ਹਾਂ 15 ਜੂਨ ਤੋਂ ਬਿਜਲੀ ਦੀ ਸਪਲਾਈ ਦੀ ਮੰਗ ਵੀ ਕੀਤੀ। ਆਗੂਆਂ ਨੇ ਓਵਰਲੋਡ ਟਰਾਂਸਫ਼ਾਰਮਰ, ਚੋਰੀ ਹੋਏ ਅਤੇ ਸੜੇ ਟਰਾਂਸਫ਼ਾਰਮਰ ਤੁਰੰਤ ਬਦਲਣ, ਮਜ਼ਦੂਰਾਂ ਦੇ 200 ਯੂਨਿਟ ਦੀ ਮੁਆਫ਼ੀ ਉੱਪਰ ਲਾਈ ਲੋਡ ਅਤੇ ਜਾਤ ਦੀ ਸ਼ਰਤ ਹਟਾਉਣ, ਗ਼ਰੀਬ ਅਤੇ ਦਲਿਤਾਂ ਦੇ ਬਕਾਇਆਂ ਕਾਰਨ ਕੱਟੇ ਕੁਨੈਕਸ਼ਨ ਬਹਾਲ ਕਰਨ ਦੀ ਮੰਗ ਵੀ ਕੀਤੀ। ਖੇਤੀ ਮੋਟਰਾਂ ਲਈ 16 ਘੰਟੇ ਅਤੇ ਘਰੇਲੂ ਸਪਲਾਈ ਲਈ 24 ਘੰਟੇ ਬਿਜਲੀ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਹੋਰਨਾ ਤੋਂ ਇਲਾਵਾ ਮੁਖਤਾਰ ਸਿੰਘ ਮੱਲਾ, ਕਾਰਜ ਸਿੰਘ, ਪ੍ਰਿਥੀਪਾਲ ਮਾੜੀਮੇਘਾ, ਚਰਨਜੀਤ ਪੂਹਲਾ, ਚਰਨਜੀਤ ਸਿੰਘ ਬਾਠ, ਮਨਜੀਤ ਸਿੰਘ ਬੱਗੂ, ਤਾਰਾ ਸਿੰਘ ਖਹਿਰਾ, ਅਜੀਤ ਸਿੰਘ ਢੋਟਾ, ਦੇਸਾ ਸਿੰਘ ਘਰਿਆਲਾ, ਡਾ ਅਜੈਬ ਸਿੰਘ ਜਹਾਗੀਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਮਗਰੋਂ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ।