sangrami lehar

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਛਬੀਲ ਲਗਾਈ

  • 11/06/2018
  • 05:20 PM

ਗੁਰਾਇਆ : ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੀ ਲਸਾਨੀ ਸ਼ਹਾਦਤ ਅਤੇ ਜਲਿਆਵਾਲੇ ਬਾਗ ਦੇ ਸ਼ਹੀਦੀ ਸਾਕੇ ਦੇ 100 ਸਾਲਾ ਵਰ੍ਹੇ ਨੂੰ ਸਮਰਪਿਤ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ) ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇਕਾਈ ਢੇਸੀਆ ਕਾਹਨਾਂ ਦੇ ਸਮੂਹ ਨੌਜਵਾਨਾਂ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ।

ਬਰਾਬਰਤਾ ਵਾਲਾ ਸਮਾਜ ਸਿਰਜਣ ਵਾਸਤੇ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਭਾ ਦੇ ਜਿਲ੍ਹਾ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਪੱਛਮੀ ਸਭਿਆਚਾਰ ਦੇ ਪ੍ਰਭਾਵ ਹੇਠ ਇਤਿਹਾਸ ਨੂੰ ਭੁਲਾ ਕੇ ਕੁਰਾਹੇ ਜਾ ਰਹੀ ਹੈ ਅਤੇ ਦੂਜਾ ਸਰਕਾਰੀ ਬੇਰੁਖੀ ਦਾ ਸ਼ਿਕਾਰ ਬੇਰੁਜ਼ਗਾਰ ਨੌਜਵਾਨ ਨਿਰਾਸ਼ਾ 'ਚ ਆ ਕੇ ਨਸ਼ੇ ਵੱਲ ਵੱਧਦਾ ਜਾ ਰਿਹਾ ਹੈ। ਜਿਸ ਕਾਰਨ ਨੌਜਵਾਨੀ ਦਾ ਦਿਸ਼ਾਹੀੋਣ ਹੋਣ ਕਾਰਨ ਦੇਸ਼ ਦੀ ਹਾਲਤ ਦਿਨ-ਬ-ਦਿਨ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ-ਵਿਦਿਆਰਥੀਆਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਵਾਸਤੇ ਸਭਾ ਵਲੋਂ ਮਹਿੰਗੀ ਹੋ ਰਹੀ ਸਿਖਿਆ ਨੂੰ ਬਚਾਉਣ, ਰੁਜਗਾਰ ਦਾ ਪ੍ਰਬੰਧ ਕਰਨ, ਚੰਗੀ ਸਿਹਤ ਸਹੂਲਤ ਪ੍ਰਦਾਨ ਕਰਨ ਅਤੇ ਲੜਕੀਆਂ ਅਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਲਗਾਤਾਰ ਸੰਘਰਸ਼ ਕਰ ਰਹੀ ਹੈ।

ਇਸ ਮੌਕੇ ਗੁਰਜੀਤ ਸਿੰਘ, ਲਾਡੀ, ਵਿੱਕੀ, ਗਗਨ, ਕਾਕਾ, ਸ਼ਰਨਜੀਤ ਸਿੰਘ, ਨਰਜਿੰਦਰ ਸਿੰਘ, ਜਸਵਿੰਦਰ ਸਿੰਘ, ਮਨਮੀਤ, ਦੀਪਆਦਿ ਹਾਜ਼ਰ ਸਨ।