sangrami lehar

ਜਮਹੂਰੀ ਕਿਸਾਨ ਸਭਾ ਨੇ ਸ਼ਰਾਬ ਦੀ ਫ਼ੈਕਟਰੀ ਅੱਗੇ ਧਰਨਾ ਲਗਾਇਆ

  • 09/06/2018
  • 04:32 PM

ਪੱਟੀ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਸਾਨੀ ਮੰਗਾਂ ਲਈ 9 ਜੂਨ ਤੋਂ 18 ਜੂਨ ਤੱਕ 'ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ ਮੁਹਿੰਮ' ਤਹਿਤ ਅੱਜ ਪਿੰਡ ਲੋਹਕਾ ਵਿਖੇ ਸ਼ਰਾਬ ਦੇ ਫ਼ੈਕਟਰੀ ਅੱਗੇ ਧਰਨਾ ਲਗਾਇਆ ਗਿਆ। ਜਿਸ ਦੀ ਅਗਵਾਈ ਚਰਨਜੀਤ ਸਿੰਘ ਬਾਠ, ਨਿਰਪਾਲ ਸਿੰਘ, ਜਾਣੋਕੇ, ਮਾ. ਹਰਭਜਨ ਸਿੰਘ ਟਰਪਈ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ ਅਤੇ ਲੱਖਾ ਸਿੰਘ ਨੇ ਕੀਤੀ। ਇਸ ਧਰਨੇ ਨੂੰ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੂਬਾ ਪ੍ਰੈੱਸ ਸਕੱਤਰ ਪਰਗਟ ਸਿੰਘ ਜਾਮਾਰਾਏ, ਦਲਜੀਤ ਸਿੰਘ ਦਿਆਲਪੁਰਾ ਨੇ ਸੰਬੋਧਨ ਕੀਤਾ। ਇਸ ਧਰਨੇ 'ਚ ਬੁਲਾਰਿਆਂ ਨੇ ਵੱਖ-ਵੱਖ ਫ਼ੈਕਟਰੀਆਂ ਰਾਹੀਂ ਪ੍ਰਦੂਸ਼ਿਤ ਵਾਤਾਵਰਣ ਅਤੇ ਪ੍ਰਦੂਸ਼ਿਤ ਹੋ ਰਹੇ ਪਾਣੀ ਬਾਰੇ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ ਇਨ੍ਹਾਂ ਮਿੱਲਾਂ ਮੁਨਾਫ਼ਾ ਕਮਾਉਣ ਦੀ ਨੀਅਤ ਨਾਲ ਲਗਾਤਾਰ ਪਾਣੀ ਅਤੇ ਵਾਤਾਵਰਣ ਨੂੰ ਪਲੀਤ ਕੀਤਾ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਜੇ ਇਨ੍ਹਾਂ ਨੂੰ ਨਾ ਰੋਕਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਧਰਨੇ ਨੂੰ ਹੋਰਨਾ ਤੋਂ ਇਲਾਵਾ ਮਾਨ ਸਿੰਘ ਮਾਹਵਾ, ਹਰਭਜਨ ਸਿੰਘ ਪੱਟੀ, ਜਸਪਾਲ ਸਿੰਘ ਢਿੱਲੋਂ, ਬਲਦੇਵ ਸਿੰਘ ਪੰਡੋਰੀ, ਡਾ. ਪਰਮਜੀਤ ਸਿੰਘ ਕੋਟ ਮੁਹੰਮਦ ਖਾਂ, ਜੰਗ ਬਹਾਦਰ ਤੁੜ, ਜਰਨੈਲ ਸਿੰਘ ਦਿਆਲਪੁਰਾ, ਸਵਿੰਦਰ ਸਿੰਘ, ਮੇਜਰ ਸਿੰਘ ਲੋਹਕਾ, ਬਲਦੇਵ ਸਿੰਘ ਅਹਿਮਦਪੁਰਾ, ਚਮਨ ਲਾਲ ਦਰਾਜਕੇ, ਡਾ. ਗੁਰਮੇਜ ਸਿੰਘ ਤਿੰਮੋਵਾਲ, ਹਰਪ੍ਰੀਤ ਸਿੰਘ ਬੁਟਾਰੀ, ਡਾ. ਅਜੈਬ ਸਿੰਘ ਜਹਾਂਗੀਰ, ਦਾਰਾ ਸਿੰਘ ਮੁੰਡਾ ਪਿੰਡ ਆਦਿ ਨੇ ਵੀ ਸੰਬੋਧਨ ਕੀਤਾ।