sangrami lehar

ਬਿਜਲੀ ਦੀ ਨਿਰਵਿਘਨ ਸਪਲਾਈ ਲਈ ਕਿਸਾਨਾਂ ਤੇ ਨੌਜਵਾਨਾਂ ਦਾ ਵਫ਼ਦ ਐੱਸਡੀਓ ਲਲਤੋਂ ਨੂੰ ਮਿਲਿਆ

  • 07/06/2018
  • 04:45 PM

ਜੋਧਾਂ : ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੀ ਇਕਾਈ ਮਨਸੂਰਾਂ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਕਾਈ ਮਨਸੂਰਾਂ ਦਾ ਵਫ਼ਦ ਪਾਵਰਕਾਮ ਦਫ਼ਤਰ ਲਲਤੋਂ ਕਲਾਂ ਦੇ ਐੱਸਡੀਓ ਜਤਿੰਦਰ ਮੋਹਨ ਭੰਡਾਰੀ ਤੇ ਜੇਈ ਜਗਮੋਹਨ ਸਿੰਘ ਨੂੰ ਮਿਲਿਆ। ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਰਘਬੀਰ ਸਿੰਘ ਬੈਨੀਪਾਲ ਦੀ ਅਗਵਾਈ ਵਿਚ ਸ਼ਾਮਲ ਹੋਰ ਆਗੂਆਂ ਮਨਜੀਤ ਸਿੰਘ ਮਨਸੂਰਾਂ, ਹਰਦੀਪ ਸਿੰਘ ਹੈਪੀ ਮਨਸੂਰਾਂ, ਜਿੰਦਰ ਮਨਸੂਰਾਂ, ਨਿਰਮਲ ਮਨਸੂਰਾਂ, ਪ੍ਰਗਟ ਸਿੰਘ, ਗੁਰਪ੍ਰੀਤ ਸਿੰਘ ਨੰਬਰਦਾਰ, ਜੋਗਾ ਸਿੰਘ, ਹਰਮਿੰਦਰ ਸਿੰਘ, ਪ੍ਰੇਮ ਸਿੰਘ, ਸੇਵਾ ਸਿੰਘ, ਨੀਨੂ ਬਾਈ ਵੱਲੋਂ ਐੱਸਡੀਓ ਲਲਤੋਂ ਕਲਾਂ ਨੂੰ ਦਿੱਤੇ ਗਏ ਮੰਗ ਪੱਤਰ ਰਾਹੀਂ ਮੰਗੀ ਕੀਤੀ ਕਿ ਮਨਸੂਰਾਂ ਨੂੰ ਖੇਤੀਬਾੜੀ ਦੀਆਂ ਮੋਟਰਾਂ ਦੀ ਸਪਲਾਈ ਕਈ ਦਿਨਾਂ ਤੋਂ ਨਹੀਂ ਹੋ ਰਹੀ ਜਿਸ ਦੇ ਸਿੱਟੇ ਵਜੋਂ ਕਿਸਾਨਾਂ ਨੂੰ ਹਰ ਰੋਜ਼ ਮਹਿੰਗੇ ਮੁੱਲ ਦਾ ਡੀਜ਼ਲ ਫੂਕ ਕੇ ਫ਼ਸਲਾਂ ਦੀ ਸਿੰਚਾਈ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨਾਂ ਦੇ ਵਫ਼ਦ ਨੇ ਪੁਰਜ਼ੋਰ ਸ਼ਬਦਾਂ ਵਿਚ ਮੰਗ ਕੀਤੀ ਕਿ ਮਨਸੂਰਾਂ ਦੀਆਂ ਖੇਤੀਬਾੜੀ ਮੋਟਰਾਂ ਦੀ ਸਪਲਾਈ ਨਿਰਵਿਘਨ ਚਾਲੂ ਰੱਖੀ ਜਾਵੇ। ਇਸ ਮੌਕੇ ਵਫ਼ਦ ਨੇ ਜੋਧਾਂ-ਰਤਨ ਬਜ਼ਾਰ ਵਿਚ ਕਈ ਦਿਨਾਂ ਤੋਂ ਡਿੱਗੇ ਹੋਏ ਖੰਭੇ ਕਾਰਨ ਢਿੱਲੀਆਂ ਤਾਰਾਂ, ਜਿਹੜੀਆਂ ਕਿ ਜ਼ਮੀਨ ਨੂੰ ਛੂਹ ਚੁੱਕੀਆਂ ਹਨ ਤੇ ਇਹ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ, ਉਨ੍ਹਾਂ ਨੂੰ ਕੱਸਣ ਤੇ ਜੋਧਾਂ-ਰਤਨ ਬਾਜ਼ਾਰ ਵਿਚ ਹੋਰ ਟਰਾਂਸਫ਼ਾਰਮਰ ਰੱਖਣ ਦੀ ਵੀ ਮੰਗ ਕੀਤੀ। ਐੱਸਡੀਓ ਲਲਤੋਂ ਨੇ ਤੁਰੰਤ ਕਾਰਵਾਈ ਕਰਦਿਆਂ ਇਹ ਜਿੰਮੇਦਾਰੀ ਜੇਈ ਜਗਮੋਹਨ ਸਿੰਘ ਨੂੰ ਸੌਂਪੀ ਤੇ ਜਲਦ ਬਿਜਲੀ ਦੀ ਸਪਲਾਈ ਰੈਗੂਲਰ ਕਰਨ ਦਾ ਭਰੋਸਾ ਦਿੱਤਾ।
(sangrami lehar. com team)