sangrami lehar

ਹਲਕਾ ਰਾਜਾਸਾਂਸੀ ਦੇ ਪਿੰਡਾਂ 'ਚ ਸਿਆਸੀ ਜਬਰ ਖ਼ਿਲਾਫ਼ ਝੰਡਾ ਮਾਰਚ ਕਰਨ ਦਾ ਐਲਾਨ

  • 06/06/2018
  • 07:27 PM

ਅਜਨਾਲਾ : ਸਿਆਸੀ ਸ਼ਹਿ ਉੱਪਰ ਬੇਦੋਸ਼ੇ ਇਨਸਾਫ਼ ਪਸੰਦ ਲੋਕਾਂ ਖ਼ਿਲਾਫ਼ ਝੂਠਾ ਕੇਸ ਦਰਜ ਕਰਨ ਵਿਰੁੱਧ 9 ਜੂਨ ਤੋਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡਾਂ 'ਚ ਇਸ ਸਿਆਸੀ ਜਬਰ ਖ਼ਿਲਾਫ਼ ਝੰਡਾ ਮਾਰਚ ਕੱਢਿਆ ਜਾਵੇਗਾ। ਇਸ ਸਬੰਧੀ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਇੱਕ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਟਪਿਆਲਾ ਵਿਖੇ ਗ਼ਰੀਬ ਲੋਕਾਂ ਨੂੰ ਪੰਜਾਬ ਸਰਕਾਰ ਨੇ 5-5 ਮਰਲੇ ਦੇ ਪਲਾਟ ਜਾਰੀ ਕੀਤੇ ਸਨ ਅਤੇ ਜਥੇਬੰਦੀ ਨੇ ਉਨ੍ਹਾਂ ਨੂੰ ਹੱਕ ਦਿਵਾਉਣ ਲਈ ਸ਼ਾਂਤਮਈ ਧਰਨਾ ਲਾਇਆ ਸੀ, ਕਿ 20 ਅਗਸਤ ਨੂੰ ਵਿਰੋਧੀ ਧਿਰ ਨੇ ਇੱਕ ਪੈਲੇਸ ਵਿਚ ਹਥਿਆਰ ਬੰਦ ਬੰਦਿਆਂ ਦਾ ਇਕੱਠ ਕੀਤਾ, ਜਿਸ ਦੀ ਸੂਚਨਾ ਪੁਲੀਸ ਥਾਣਾ ਲੋਪੋਕੇ ਨੂੰ ਲਿਖਤੀ ਤੌਰ 'ਤੇ ਦਿੱਤੀ ਸੀ ਪਰ ਪੁਲੀਸ ਨੇ ਉਸ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਅਤੇ ਇਨ੍ਹਾਂ ਹਥਿਆਰ ਬੰਦ ਬੰਦਿਆ ਨੇ 12 ਵਜੇ ਦੇ ਕਰੀਬ ਹਮਲਾ ਕਰ ਦਿੱਤਾ ਸੀ, ਜਿਸ 'ਤੇ ਇੱਕ ਸਾਥੀ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ। ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਪੁਲੀਸ ਨੇ ਸਿਆਸੀ ਸ਼ਹਿ ਉੱਪਰ ਉਨ੍ਹਾਂ ਦੇ ਹੀ 22 ਸਾਥੀਆਂ ਉੱਪਰ ਝੂਠਾ ਪਰਚਾ ਦਰਜ ਕਰ ਲਿਆ ਸੀ, ਇਸ ਖ਼ਿਲਾਫ਼ ਹਲਕੇ ਦੇ ਲੋਕਾਂ ਵਿੱਚ ਕਾਫ਼ੀ ਨਾਰਾਜ਼ਗੀ ਪਾਈ ਜਾ ਰਹੀ ਹੈ। ਇਸ ਮੌਕੇ ਬੀਬੀ ਕੁਲਵਿੰਦਰ ਕੌਰ, ਸ਼ਰਨਜੀਤ ਕੌਰ, ਜਗੀਰ ਕੌਰ, ਕਸ਼ਮੀਰ ਕੌਰ, ਸਾਬਕਾ ਸਰਪੰਚ ਕੁਲਦੀਪ ਸਿੰਘ, ਸਰਪੰਚ ਜਗਤਾਰ ਸਿੰਘ, ਸਾਹਿਬ ਸਿੰਘ ਠੱਠੀ, ਬਲਬੀਰ ਸਿੰਘ ਕੱਕੜ, ਅਮਰਜੀਤ ਸਿੰਘ ਭੀਲੋਵਾਲ, ਸੁਖਦੇਵ ਸਿੰਘ ਬਰੀਕੀ, ਕਰਮ ਸਿੰਘ, ਰਜਵੰਤ ਸਿੰਘ, ਵਿਸਾਖਾ ਸਿੰਘ, ਲੱਖਾ ਨਵਾਂ ਜੀਵਨ ਆਦਿ ਹਾਜ਼ਰ ਸਨ।

(sangrami lehar. com team)