sangrami lehar

ਮਾਨ ਵੱਲੋਂ ਮਾਇਆਵਤੀ ਖ਼ਿਲਾਫ਼ ਬੋਲਣਾ ਜਾਗੀਰੂ ਮਾਨਸਿਕਤਾ ਦਾ ਪ੍ਰਗਟਾਵਾ

  • 05/06/2018
  • 05:07 PM

ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਨੇ ਕਥਿਤ ਤੌਰ 'ਤੇ ਮਾਇਆਵਤੀ ਖ਼ਿਲਾਫ਼ ਬੋਲੇ ਅਪਸ਼ਬਦਾਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਅੱਜ ਇੱਥੋਂ ਜਾਰੀ ਕੀਤੇ ਬਿਆਨ 'ਚ ਸਾਥੀ ਪਾਸਲਾ ਨੇ ਕਿਹਾ ਕਿ ਲੋਕਾਂ ਦੇ ਇਕੱਠ 'ਚ ਮਾਨ ਵੱਲੋਂ ਕੀਤੀ ਬਿਆਨਬਾਜ਼ੀ ਨਾਲ ਉਸ ਦੀ ਜਾਗੀਰੂ ਅਤੇ ਪੁਲਸੀਆਂ ਮਾਨਸਿਕਤਾ ਦਾ ਪ੍ਰਗਟਾਵਾਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਾਨ ਸਿੱਖ ਰਾਜ ਦੀਆਂ ਗੱਲਾਂ ਕਰਦੇ ਹਨ ਅਤੇ ਸਿੱਖੀ ਸਿਧਾਂਤਾਂ ਤੋਂ ਉਲਟ ਬਿਆਨਬਾਜ਼ੀ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਿੱਖ ਧਰਮ ਦਾ ਸੰਕਲਪ ਔਰਤਾਂ ਅਤੇ ਲਿਤਾੜਿਆਂ ਦੇ ਹੱਕ 'ਚ ਖੜ੍ਹਨ ਦਾ ਹੈ। ਪਾਸਲਾ ਨੇ ਕਿਹਾ ਕਿ ਇਸ ਬਿਆਨ ਨਾਲ ਪਤਾ ਲੱਗ ਗਿਆ ਹੈ ਕਿ ਮਾਨ ਕਿੰਨੇ ਕੁ ਸਿੱਖ ਹਨ। ਉਨ੍ਹਾਂ ਮਾਨ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀ ਬਿਆਨਬਾਜ਼ੀ ਨੂੰ ਪੰਜਾਬ ਦੇ ਲੋਕ ਕਦਾਚਿਤ ਵੀ ਬਰਦਾਸ਼ਤ ਨਹੀਂ ਕਰਨਗੇ।