sangrami lehar

ਹਲਕਾ ਵਿਧਾਇਕ ਅਤੇ ਐੱਸ.ਐੱਚ.ਓ. ਚੋਹਲਾ ਸਾਹਿਬ ਦਾ ਪੁਤਲਾ ਸਾੜਿਆ

  • 03/06/2018
  • 03:09 PM

ਫਤਿਆਬਾਦ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਪਿੰਡ ਮੁੰਡਾਪਿੰਡ ਵਿਖੇ ਹਲਕਾ ਕਾਂਗਰਸੀ ਵਿਧਾਇਕ ਅਤੇ ਐੱਸ.ਐੱਚ.ਓ. ਚੋਹਲਾ ਸਾਹਿਬ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ 'ਤੇ ਦਾਰਾ ਸਿੰਘ ਮੁੰਡਾਪਿੰਡ ਅਤੇ ਨਰਿੰਦਰ ਸਿੰਘ ਤੁੜ ਦੀ ਅਗਵਾਈ ਹੇਠ ਪਾਰਟੀ ਆਗੂਆਂ ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਲੋਕੇ ਅਤੇ ਹੋਰਨਾਂ ਨੇ ਪਿੰਡ ਕਾਹਲਵਾਂ ਦੇ ਸੁਰਜੀਤ ਸਿੰਘ ਦੀ ਜ਼ਮੀਨ ਪੁਲਿਸ ਵਲੋਂ ਵਿਧਾਇਕ ਦੇ ਇਸ਼ਾਰੇ 'ਤੇ ਦੂਜੀ ਧਿਰ ਨੂੰ ਵਹਾ ਦੇਣ ਵਿਰੁੱਧ ਬੋਲਦਿਆਂ ਕਿਹਾ ਕਿ ਪੁਲਿਸ ਨੇ ਸੁਰਜੀਤ ਸਿੰਘ ਕਾਹਲਵਾਂ ਨੂੰ ਜੇਕਰ ਇਨਸਾਫ਼ ਨਾ ਦਿੱਤਾ ਤਾਂ ਐੱਸ.ਐੱਸ.ਪੀ. ਤਰਨਤਾਰਨ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਕੁਲਦੀਪ ਸਿੰਘ, ਬਲਵਿੰਦਰ ਸਿੰਘ ਫੈਲੋਕੇ, ਡਾ: ਪ੍ਰਮਜੀਤ ਸਿੰਘ ਕੋਟ, ਪਿਆਰਾ ਸਿੰਘ ਘੜਕਾ, ਰਵੀਸ਼ੇਰ ਸਿੰਘ, ਗੁਰਪ੍ਰਤਾਪ ਸਿੰਘ ਕਾਹਲਵਾਂ, ਹਰਜੀਤ ਸਿੰਘ ਜਾਮਾਰਾਏ, ਸੰਤੋਖ ਸਿੰਘ, ਪ੍ਰਕਾਸ਼ ਸਿੰਘ ਮੁੰਡਾਪਿੰਡ, ਕਾਲਾ ਸਿੰਘ ਤੇ ਪਿਆਰਾ ਸਿੰਘ ਆਦਿ ਹਾਜ਼ਰ ਸਨ |