sangrami lehar

ਲੋਹਗੜ੍ਹ ਤੇ ਨਾਰੰਗਵਾਲ ਕਲਾਂ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਯੂਨਿਟਾਂ ਦਾ ਗਠਨ ਹੋਇਆ

  • 29/05/2018
  • 08:12 PM

ਜੋਧਾਂ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜਿਲਾ ਲੁਧਿਆਣਾ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਅਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਦੀ ਅਗਵਾਈ ਹੇਠ ਨੌਜਵਾਨਾਂ ਦੀ ਵੱਡੀ ਇਕੱਤਰਤਾ ਲੋਹਗੜ੍ਹ ਚੌਕ 'ਚ ਹੋਈ। ਇਸ ਮੌਕੇ 'ਤੇ ਇਕਠੇ ਹੋਏ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਮੈਂਬਰਸ਼ਿਪ ਕੀਤੀ ਤੇ ਅਹੁਦੇਦਾਰਾਂ ਦੀ ਚੋਣ ਕੀਤੀ। ਲੋਹਗੜ੍ਹ ਦੇ ਨੌਜਵਾਨਾਂ ਨੇ ਮਨਦੀਪ ਸਿੰਘ ਨੂੰ ਪ੍ਰਧਾਨ, ਜਗਜੀਤ ਸਿੰਘ ਨੂੰ ਸਕੱਤਰ, ਸੁਖਵਿੰਦਰ ਸਿੰਘ ਨੂੰ ਮੀਤ ਪ੍ਰਧਾਨ, ਹਰਵਿੰਦਰ ਸਿੰਘ ਨੂੰ ਮੀਤ ਸਕੱਤਰ ਤੇ ਗੁਰਵਿੰਦਰ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸ ਮੌਕੇ 'ਤੇ ਨਾਰੰਗਵਾਲ ਕਲਾਂ ਦੇ ਨੌਜਵਾਨਾਂ ਨੇ ਗੁਰਦੀਪ ਸਿੰਘ ਨੂੰ ਪ੍ਰਧਾਨ, ਲਵਪ੍ਰੀਤ ਸਿੰਘ ਨੂੰ ਸਕੱਤਰ, ਬਲਵੰਤ ਸਿੰਘ ਮੀਤ ਪ੍ਰਧਾਨ, ਵਰਿੰਦਰ ਸਿੰਘ ਮੀਤਪ੍ਰਧਾਨ, ਹਰਪ੍ਰੀਤ ਸਿੰਘ ਖ਼ਜ਼ਾਨਚੀ ਚੁਣ ਲਿਆ। ਇਸ ਮੀਟਿੰਗ ਦੇ ਪ੍ਰਬੰਧ ਬੂਟਾ ਸਿੰਘ ਗੁੱਜਰਵਾਲ, ਲਵਪ੍ਰੀਤ ਸਿੰਘ ਗੁੱਜਰਵਾਲ, ਅਨੀਕੇਤ ਸਿੰਘ ਗੁੱਜਰਵਾਲ, ਸਹਿਬਾਜ ਖਾਨ, ਗਗਨ ਗਰੇਵਾਲ, ਗੁਰਕੀਰਤ ਸਿੰਘ (ਸਾਰੇ ਏਰੀਆ ਆਗੂਆਂ) ਵੱਲੋਂ ਕੀਤਾ ਗਿਆ।