sangrami lehar

ਦਿਹਾਤੀ ਮਜ਼ਦੂਰ ਸਭਾ ਇਲਾਕਾ ਦੁਸਾਂਝ ਕਲਾਂ ਕਮੇਟੀ ਦੀ ਚੋਣ ਕੀਤੀ ਗਈ

  • 28/05/2018
  • 09:37 PM

ਦੁਸਾਂਝ ਕਲਾਂ :ਦਿਹਾਤੀ ਮਜ਼ਦੂਰ ਸਭਾ ਪੰਜਾਬ ਦੁਸਾਂਝ ਕਲਾਂ ਇਲਾਕਾ ਕਮੇਟੀ ਦਾ ਅਜਲਾਸ ਕਰਵਾਇਆ ਗਿਆ| ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਪਰਮਜੀਤ ਰੰਧਾਵਾ, ਬਨਾਰਸੀ ਦਾਸ ਘੁੜਕਾ ਤੇ ਹੋਰ ਆਗੂਆਂ ਨੇ ਆਪਣੇ ਸੰਬੋਧਨ 'ਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਿਖ਼ਲਾਫ਼ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵਲੋਂ ਆਰ. ਐਸ. ਐਸ. ਦੇ ਏਜੰਡੇ 'ਤੇ ਦਲਿਤਾਂ ਤੇ ਮਜ਼ਦੂਰਾਂ ਤੇ ਮਿਹਨਤਕਸ਼ ਲੋਕਾਂ ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ | ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਮਿਹਨਤਕਸ਼ ਲੋਕ ਤੇ ਕਿਸਾਨਾਂ ਨੰੂ ਇਕਜੁੱਟ ਹੋਣ ਦੀ ਅਪੀਲ ਕੀਤੀ ਤੇ ਕਿਹਾ ਕਿ ਸਾਨੂੰ ਆਪਣੇ ਹੱਕਾਂ ਦੀ ਲੜਾਈ ਲੜਨੀ ਚਾਹੀਦੀ ਹੈ | ਜੇਕਰ ਕਿਸੇ ਵੀ ਗਰੀਬ ਦਲਿਤ ਤੇ ਖੇਤ ਮਜ਼ਦੂਰ ਨੰੂ ਕਿਸੇ ਵੀ ਕਿਸਮ ਦਾ ਸਰਕਾਰ ਵਲੋਂ ਕੀਤਾ ਧੱਕਾ ਬਰਦਾਸ਼ਿਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਆਟਾ ਦਾਲ ਸਕੀਮ ਤਹਿਤ ਨੀਲੇ ਕਾਰਡ ਜੋ ਕਿ ਗਰੀਬਾਂ ਦੇ ਕੱਟੇ ਗਏ ਹਨ | ਉਨ੍ਹਾਂ ਦੇ ਕਾਰਡ ਜਲਦੀ ਬਹਾਲ ਕੀਤੇ ਜਾਣ | ਜੇਕਰ ਸਰਕਾਰ ਇਨ੍ਹਾਂ ਮੰਗਾਂ ਨੰੂ ਜਲਦੀ ਪੂਰਾ ਨਹੀਂ ਕਰਦੀ ਤਾਂ ਦਿਹਾਤੀ ਮਜ਼ਦੂਰ ਸਭਾ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਦਿਹਾਤੀ ਮਜ਼ਦੂਰ ਸਭਾ ਇਲਾਕਾ ਦੁਸਾਂਝ ਕਲਾਂ ਕਮੇਟੀ ਦੀ ਚੋਣ ਕੀਤੀ ਗਈ ਜਿਸ 'ਚ ਪ੍ਰਧਾਨ ਜੋਗਿੰਦਰ ਰਾਮ ਲੇਹਲ, ਮੀਤ ਪ੍ਰਧਾਨ ਅਮਰਜੀਤ ਕੌਰ, ਰਾਮ ਨਾਥ ਸਕੱਤਰ, ਮੀਤ ਸਕੱਤਰ ਸੁੱਖਰਾਮ ਪੰਚ, ਖਜਾਨਚੀ ਗਿਆਨ ਚੰਦ, ਚਰਨਦਾਸ ਮਤਫੱਲੂ, ਸੁਖਵਿੰਦਰ ਕੌਰ ਸਰਹਾਲ ਮੁੰਡੀ, ਪਰਮਜੀਤ ਵਿਰਕ ਕਾਲੋਨੀ ਤੇ ਇਲਾਕੇ 'ਚੋਂ ਜੁਝਾਰੂ ਸਾਥੀ ਆਦਿ ਹਾਜ਼ਰ ਸਨ | ਸਟੇਜ ਸਕੱਤਰ ਦੀ ਭੁਮਿਕਾ ਸੁੱਖ ਰਾਮ ਨੇ ਬਾਖੂਬੀ ਨਿਭਾਈ |