sangrami lehar

ਤੇਲ ਦੀਆਂ ਵਧ ਰਹੀਆਂ ਕੀਮਤਾਂ ਦੇ ਖਿਲਾਫ ਅਰਥੀ ਸਾੜੀ

  • 28/05/2018
  • 09:12 PM

ਮਾਨਸਾ : ਤੇਲ ਦੀਆਂ ਵਧ ਰਹੀਆਂ ਕੀਮਤਾਂ ਦੇ ਖਿਲਾਫ ਜਮਹੂਹੀ ਕਿਸਾਨ ਸਭਾ ਤੇ ਪੰਜਾਬ ਕਿਸਾਨ ਯੂਨੀਅਨ ਵਲੋਂ ਪਿੰਡ ਖੀਵਾ ਕਲਾਂ ਵਿਖੇ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ, ੲਿਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜਿਲਾ ਆਗੂ ਕਾਮਰੇਡ ਗੁਰਤੇਜ ਖੀਵਾ ਨੇ ਸੰਬੋਧਨ ਕਰਦਿਅਾਂ ਕਿਹਾ ਕੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਮਹਿਗਾੲੀ ਅਸਮਾਨ ਸੂਹ ਰਹੀ ਹੈ ਜਿਸਨੇ ਕਿਰਤੀ  ਵਰਗ ਦਾ ਕਚੂੰਮਰ ਕਢ ਕੇ ਰਖ ਦਿਤਾ ਹੈ ਪਰ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਅਾਂ ਦੀ ਦਲਾਲ ਬਣੀ ਹੋਈ ਹੈ ੲਿਸ ਮੌਕੇ ਪੰਜ਼ਾਬ ਕਿਸਾਨ ਯੂਨੀਅਨ ਦੇ ਬਲਾਕ ਪਰਧਾਨ ਕਰਨੈਲ ਸਿੰਘ ਨੇ ਕਿਸਾਨਾਂ ਨੂੰ ਦਸ ਜੂਨ ਤੋਂ ਝੋਨਾ ਲਾਉਣ ਬਾਰੇ ਕਿਹਾ ਕੇ ਸਰਕਾਰ ਬਿਜਲੀ ਦਾ ਅਗਾਊ ਪਰਬੰਧ ਕਰੇ ੲਿਸ ਸਮੇ ਦੋਵਾਂ ਜਥੇਬੰਦੀਆਂ ਦੇ ਵਰਕਰ ਦੇਬੀ ਸਿੰਘ ਰਾਜਾ ਸਿੰਘ ਸਰਬਾ ਸਿੰਘ ਮਹਿੰਦਰ ਸਿੰਘ ਰਾਜਵਿੰਦਰ ਸਿੰਘ ਤੇ ਹੋਰ ਬਹੁਤ ਸਾਰੇ ਵਰਕਰ ਹਾਜਰ ਸਨ.