sangrami lehar

ਧੂਲਕੋਟ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਗਠਨ

  • 27/05/2018
  • 08:19 PM

ਅਹਿਮਦਗੜ੍ਹ : ਸ਼ਹੀਦ ਭਗਤ ਸਿੰੰਘ ਨੌਜਵਾਨ ਸਭਾ ਪੰਜਾਬ, ਯੂਨਿਟ ਧੂਲੋਕਟ ਦੀ ਚੋਣ ਜ਼ਿਲ੍ਹਾ ਲੁਧਿਆਣ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਦੀ ਨਿਗਰਾਨੀ ਹੇਠ ਹੋਈ। ਜਿਸ ਵਿਚ ਅਮਰੀਕ ਵਿੰਚ ਬੰਟੀ ਪ੍ਰਧਾਨ, ਰਣਜੀਤ ਸਿੰਘ ਪੰਚ ਸੈਕਟਰੀ, ਰੇਸ਼ਮ ਸਿੰਘ ਖਜਾਨਚੀ, ਤੋਹਫਾ ਸਿੰਘ ਸਹਿ. ਸਕੱਤਰ, ਪੁਸ਼ਪਿੰਦਰ ਸਿੰਘ ਸਹਿ. ਸਕੱਤਰ, ਗੁਰਮੀਤ ਸਿੰਘ ਪੰਚ ਸੀਨੀ. ਮੀਤ ਪ੍ਰਧਾਨ, ਜਸਵੀਰ ਸਿਘ ਮੀਤ ਪ੍ਰਧਾਨ, ਸਿਮਰਨ ਜੀਤ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਵਾਇਸ ਕੈਸ਼ੀਅਰ, ਪ੍ਰੈਸ ਸਕੱਤਰ ਏਕਮਜੀਤ ਸਿੰਘ ਸਰਬ ਸੰਮਤੀ ਨਾਲ ਚੁਣੇ ਗਏ। ਇਸ ਮੌਕੇ 24 ਮੈਂਬਰੀ ਵਰਕਿੰਗ ਕਮੇਟੀ ਚੁਣੀ ਗਈ। ਇਸ ਮੌਕੇ ਨੌਜਵਾਨਾਂ ਨੇ ਜਿਥੇ ਸ਼ਹੀਦਾਂ ਦੀ ਸੋਚ 'ਤੇ ਪਹਿਰਾ ਦੇਣ ਦਾ ਅਹਿਦ ਕੀਤਾ, ਉਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰੋਗਰਾਮ ਨਾਲ ਸਹਿਮਤੀ ਪ੍ਰਗਟ ਕਰਦਿਆਂ ਸਰਗਰਮੀਆਂ ਨਾਲ ਕੰਮ ਕਰਨ ਦਾ ਵੀ ਫੈਸਲਾ ਲਿਆ ਗਿਆ।