sangrami lehar

ਸਾਥੀ ਦੀਪਕ ਧਵਨ ਅਤੇ ਸਾਥੀਆ ਦੀ ਬਰਸੀ 4 ਜੂਨ ਨੂੰ

  • 16/05/2018
  • 02:27 PM

ਤਰਨ ਤਾਰਨ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ(ਆਰ ਐਮ ਪੀ ਆਈ)ਵੱਲੋ ਅੱਤਵਾਦੀਆ ਹੱਥੋਂ ਸ਼ਹੀਦ ਹੋਏ ਸਾਥੀ ਦੀਪਕ ਧਵਨ ਅਤੇ ਸਾਥੀਆ ਦੀ ਬਰਸੀ 4 ਜੂਨ ਨੂੰ ਪਾਲਿਕਾ ਬਜਾਰ ਤਰਨ ਤਾਰਨ ਵਿੱਖੇ ਮਨਾਈ ਜਾਵੇਗੀ।ਇਸ ਮੌਕੇ ਕੀਤੀ ਜਾ ਰਹੀ ਕਾਨਫਰੰਸ ਨੂੰ ਪਾਰਟੀ ਦੇ ਕੁਲ ਹਿੰਦ ਜਨਰਲ ਸਕੱਤਰ ਮੰਗਤ ਰਾਮ ਪਾਸਲਾ,ਪਾਰਟੀ ਦੇ ਸੂਬਾ ਪਰਧਾਨ ਰਤਨ ਸਿੰਘ ਰੰਧਾਵਾ,ਕੇਦਰੀ ਕਮੇਟੀ ਦੇ ਮੈਬਰ ਗੁਰਨਾਮ ਸਿੰਘ ਦਾਉਦ ਸਬੋਧਨ ਕਰਨਗੇ।ਇਹ ਜਾਣਕਾਰੀ ਪਾਰਟੀ ਦੇ ਜਿਲਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਜਾਰੀ ਕੀਤੇ ਪਰੈਸ ਬਿਆਨ ਰਾਹੀ ਦਿੱਤੀ। ਉਹਨਾ ਦੱਸਿਆ ਕੇ ਇਸ ਸਬੰਧੀ ਤਿਆਰੀਆ ਜੋਰਾ ਨਾਲ ਕੀਤੀਆ ਜਾ ਰਹੀਆ ਹਨ।ਸਾਥੀ ਜਾਮਾਰਾਏ ਨੇ ਕਿਹਾ ਕੇ ਇਹਨਾ ਕਮਿਉਨਿਸਟ ਆਗੂਆ ਨੇ ਜਿਥੇ ਫਿਰਕਾਪਰੱਸਤ ਤਾਕਤਾ ਖਿਲਾਫ ਬੇਕਿਰਕ ਘੋਲ ਲੜਿਆ ਉਥੇ ਮਜਦੂਰਾਂ ਕਿਸਾਨਾ ਦੇ ਹੱਕੀ ਘੋਲਾ ਦੀ ਅਗਵਾਈ ਕੀਤੀ।ਸੈਕੜੇ ਲੋਕ ਇਹਨਾਂ ਸੰਗਰਮੀ ਆਗੂਆ ਨੂੰ ਯਾਦ ਕਰਦਿਆ ਸੰਘਰਸ਼ ਦੀ ਪਰੇਰਣਾ ਲੇਣਗੇ।ਇਸ ਮੌਕੇ ਉਹਨਾ ਨਾਲ ਪਾਰਟੀ ਦੇ ਜਿਲਾ ਪਰਧਾਨ ਮੁਖਤਾਰ ਸਿੰਘ ਮੱਲਾ,ਜਸਪਾਲ ਸਿੰਘ ਝਬਾਲ,ਬਲਦੇਵ ਸਿੰਘ ਪੰਡੋਰੀ,ਮਨਜੀਤ ਸਿੰਘ ਬੱਗੂ,ਨਿਰਪਾਲ ਸਿੰਘ ਜੋਣੇਕੇ,ਸਲੱਖਣ ਸਿੰਘ ਤੁੜ ਆਦਿ ਆਗੂ ਹਾਜਰ ਸਨ। ਜਾਰੀ ਕਰਤਾ-ਪਰਗਟ ਸਿੰਘ ਜਾਮਾਰਾਏ