sangrami lehar

ਭੱਠਾ ਮਜ਼ਦੂਰਾਂ ਨੇ ਿਜੱਤ ਰੈਲੀ ਕੀਤੀ

  • 15/05/2018
  • 11:54 AM

ਪਠਾਨਕੋਟ - ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਸੱਦੇ ਉੱਪਰ ਜਿਲ੍ਹਾ ਪਠਾਨਕੋਟ ਦੇ ਵੱਖ-ਵੱਖ ਭੱਠਿਆਂ ਉਤੇ ਕੰਮ ਕਰਦੇ ਮਜaਦੂਰਾਂ ਇੱਕ ਦਿਨ ਦੀ ਛੁੱਟੀ ਕਰਕੇ ਸੈਂਕੜਿਆਂ ਦੀ ਗਿਣਤੀ ਵਿੱਚ ਇੱਕਠੇ ਹੋਏ ਮਜਦੂਰਾਂ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਸਾਹਮਣੇ ਗਰਾਉਂਡ ਵਿੱਚ ਵਿਸ਼ਾਲ ਰੈਲੀ ਕੀਤੀ। ਯਾਦ ਰਹੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਵੱਲੋਂ 9 ਅਪ੍ਰੈਲ 2018 ਨੂੰ ਭੱਠਾ ਮਾਲਕ ਅਸੋਸੀਏਸ਼ਨ ਅਤੇ ਲੇਬਰ ਅਫਸਰ ਪਠਾਨਕੋਟ ਨੂੰ ਮਜaਦੂਰਾਂ ਦੀਆਂ ਮੰਗਾਂ ਲਾਗੂ ਕਰਨ ਲਈ ਦਿੱਤੇ ਮੰਗ ਪੱਤਰ ਦੇ ਨਿਪਟਾਰੇ ਲਈ ਲੇਬਰ ਵਿਭਾਗ ਦੇ ਅਧਿਆਰੀ ਕਿਰਤ ਤੇ ਸੁਲਾਹ ਅਫaਸਰ ਪਠਾਨਕੋਟ ਸ਼੍ਰੀ ਕਰਨੈਲ ਸਿੰਘ ਸਿਧੂ, ਲੇਬਰ ਇਨਫੋਰਸਮੈਂਟ ਅਫਸਰ ਗਰੇਡ-2 ਪਠਾਨਕੋਟ ਸ਼੍ਰੀ ਮਨੋਜ ਕੁਮਾਰ ਸ਼ਰਮਾ ਦੀ ਹਾਜਰੀ ਵਿੱਚ ਭੱਠਾ ਮਾਲਕਾਂ ਵੱਲੋਂ ਸ਼੍ਰੀ ਰਾਜ ਪਾਲ ਗੁਪਤਾ ਜਿਲ੍ਹਾ ਪ੍ਰਧਾਨ, ਸ਼੍ਰੀ ਸੰਜੀਵ ਅਗਰਵਾਲ ਜਨਰਲ ਸਕੱਤਰ, ਸ਼੍ਰੀ ਬਲਬੀਰ ਮਹਾਜਨ, ਸੰਜੇ ਅਨੰਦ, ਅਨਿਲ ਅਗਰਵਾਲ, ਸੁਨੀਲ ਮਹਾਜਨ, ਰੋਹਿਤ ਮਹਾਜਨ, ਅਤੁਲ ਮਹਾਜਨ ਅਤੇ ਮਜaਦੂਰਾਂ ਵੱਲੋਂ ਕਾਮਰੇਡ ਨੱਥਾ ਸਿੰਘ ਜਨਰਲ ਸਕੱਤਰ ਸੀ.ਟੀ.ਯੂ. ਪੰਜਾਬ, ਮਾਸਟਰ ਸੁਭਾਸ਼ ਸ਼ਰਮਾ ਚੇਅਰਮੈਨ ਪੰਜਾਬ ਨਿਰਮਾਣ ਮਜਦੂਰ ਯੂਨੀਅਨ, ਕਾਮਰੇਡ ਸਿaਵ ਕੁਮਾਰ ਜਨਰਲ ਸਕੱਤਰ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ, ਜਸਵੰਤ ਸਿੰਘ ਜਿਲ੍ਹਾ ਪ੍ਰਧਾਨ, ਕਰਮ ਸਿੰਘ ਵਰਸਾਲਚੱਕ, ਮਨਹਰਨ, ਪ੍ਰਦੇਸੀ, ਹੰਸ ਰਾਜ, ਕੈਲਾਸ ਚੰਦਰ, ਹਨੁਮਾਨ ਅਤੇ ਹੋਰ ਸਾਥੀਆਂ ਦੀ ਹਾਜਰੀ ਵਿੱਚ ਸਮਝੋਤਾ ਹੋ ਗਿਆ ਹੈ, ਸਮਝੋਤੇ ਦਾ ਵੇਰਵਾ ਦੱਸਦੇ ਹੋਏ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਭੱਠਿਆਂ ਉੱਪਰ ਕੰਮ ਕਰਦੇ ਵੱਖ-ਵੱਖ ਕੈਟਾਗਿਰੀਆਂ ਦੇ ਮਜਦੂਰਾਂ ਨੂੰ ਇਸ ਸੀਜaਨ ਕੀਤੇ ਕੰਮ ਦੀ ਮਜਦੂਰੀ ਵੱਧੇ ਹੋਏ ਰੇਟਾਂ ਅਨੁਸਾਰ ਪ੍ਰਤੀ ਇੱਕ ਹਜਾਰ ਇਟਾਂ ਪਿੱਛੇ ਮੋਟੀ ਇਟ 752/- ਰੁਪਏ, ਟਾਇਲ ਇਟ  777/- ਰੁਪਏ, ਨਿਕਾਸੀ 251/- ਰੁਪਏ, ਪੱਕੀਆਂ ਇਟਾਂ ਦੀ ਲੋਡ-ਅਨਲੋਡ ਵਿੱਚ ਪਿੱਛਲੇ ਰੇਟ ਵਿੱਚ 5 ਰੁਪਏ ਵਾਧਾ ਕੀਤਾ ਗਿਆ ਹੈ। ਸਮਝੋਤੇ ਉਪਰੰਤ ਸਾਰੇ ਮਜਦੂਰ ਆਪੋ-ਆਪਣੇ ਕੰਮਾਂ ਵਿੱਚ ਪਹਿਲੇ ਦੀ ਤਰ੍ਹਾਂ ਕੰਮ ਕਰਨਗੇ।

   ਅੱਜ ਦੀ ਰੈਲੀ ਨੂੰ ਉਪਰੋਕਤ ਤੋਂ ਇਲਾਵਾ ਮਾਸਟਰ ਪ੍ਰੇਮ ਸਾਗਰ, ਤਿਲਕ ਰਾਜ ਜਿਆਣੀ, ਮਾਸਟਰ ਜਨਕ ਕੁਮਾਰ ਸਰਨਾ, ਦੇਵ ਰਾਜ, ਸੋਹਨ ਲਾਲ ਸੈਲੀ ਕੂਲੀਆਂ, ਮਦਨ ਲਾਲ ਕੱਚੇ ਕੁਆਟਰ, ਜੈ ਕੁਮਾਰ, ਗੋਵਰਧਨ, ਸੁਖੀ ਰਾਮ, ਅਸ਼ਵਨੀ ਕੁਮਾਰ, ਕੁਲਦੀਪ ਰਾਜ, ਅਤੇ ਹੋਰ ਸਾਥੀਆਂ ਨੇ ਸੰਬੋਧਨ ਕੀਤਾ।