sangrami lehar

ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ 'ਤੇ ਧਰਨਾ ਦਿੱਤਾ

  • 10/05/2018
  • 04:43 PM

ਤਰਨ ਤਾਰਨ -  ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ ਅੱਜ ਇੱਥੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਦੀ ਪ੍ਰਧਾਨਗੀ ਜਮਹੂਰੀ ਕਿਸਾਨ ਸਭਾ ਦੇ ਆਗੂ ਮੁਖਤਾਰ ਸਿੰਘ ਮੱਲ੍ਹਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪ੍ਰਸ਼ੋਤਮ ਸਿੰਘ ਗਹਿਰੀ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਧੂੰਦਾ, ਅਜ਼ਾਦ ਸੰਘਰਸ਼ ਕਮੇਟੀ ਦੇ ਆਗੂ ਹਰਜਿੰਦਰ ਸਿੰਘ ਟਾਂਡਾ, ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ ਇੰਦਰਜੀਤ ਸਿੰਘ) ਦੇ ਆਗੂ ਸੁਖਵੰਤ ਸਿੰਘ ਦੁੱਬਲੀ, ਪੰਜਾਬ ਕਿਸਾਨ ਸਭਾ ਦੇ ਆਗੂ ਬਿਿਚੱਤਰ ਸਿੰਘ, ਜੋਗਾ ਸਿੰਘ ਨੇ ਕੀਤੀ। ਇਸ ਮੌਕੇ ਪਰਗਟ ਸਿੰਘ ਜਾਮਾਰਾਏ, ਪ੍ਰਭਜੀਤ ਸਿੰਘ ਤਿੰਮੋਵਾਲ, ਕਰਮਜੀਤ ਸਿੰਘ ਤਲਵੰਡੀ, ਭੁਪਿੰਦਰ ਸਿੰਘ ਤਖ਼ਤ ਮੱਲ, ਜੈਮਲ ਸਿੰਘ ਬਾਠ, ਮੇਜਰ ਸਿੰਘ ਭਿੱਖੀਵਿੰਡ ਨੇ ਸੰਬੋਧਨ ਕੀਤਾ। ਮਗਰੋਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ।

'ਸੰਗਰਾਮੀ ਲਹਿਰ' ਦੀਆਂ ਖ਼ਬਰਾਂ ਵਟਸਐਪ 'ਤੇ ਮੰਗਵਾਉਣ ਲਈ ਆਪਣਾ ਨਾਮ ਤੇ SL START ਲਿਖ ਕੇ 9814364723 'ਤੇ ਭੇਜੋ। ਕਿਰਪਾ ਕਰਕੇ 9814364723 ਨੰਬਰ ਨੂੰ ਆਪਣੇ ਫ਼ੋਨ 'ਚ ਸੇਵ ਜ਼ਰੂਰ ਕਰ ਲਓ। ਜਿਨ੍ਹਾਂ ਸਾਥੀਆਂ ਨੂੰ ਪਹਿਲਾ ਹੀ ਖ਼ਬਰਾਂ ਮਿਲ ਰਹੀਆਂ ਹਨ, ਉਨ੍ਹਾਂ ਨੂੰ ਦੁਬਾਰਾ ਮੈਸੇਜ ਭੇਜਣ ਦੀ ਜ਼ਰੂਰਤ ਨਹੀਂ ਹੈ ਜੀ।