sangrami lehar

10 ਮਈ ਦੇ ਡੀ ਸੀ ਦਫਤਰ ਧਰਨੇ ਦੀਆਂ ਤਿਆਰੀਆਂ ਮੁਕੰਮਲ

  • 09/05/2018
  • 05:33 PM

ਤਰਨ ਤਾਰਨ - ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ’ਤੇ 10 ਮਈ ਦੇ ਡੀ ਸੀ ਦਫਤਰ ਧਰਨੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵਿੱਚ ਹਜਾਰਾਂ ਕਿਸਾਨ ਸ਼ਾਮਲ ਹੋਣਗੇ। ਇਹ ਜਾਣਕਾਰੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਜਥੇਬੰਦੀਆਂ ਦੀ ਸਾਂਝੀ ਹੋਈ ਮੀਟਿੰਗ ਉਪਰੰਤ ਪਰੈਸ ਬਿਆਨ ਰਾਹੀ ਦਿੱਤੀ । ਮੀਟਿੰਗ ਵਿੱਚ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਇੰਦਰਜੀਤ ਸਿੰਘ ਕੋਟ ਬੁੱਢਾ)ਦੇ ਸੁਖਵੰਤ ਸਿੰਘ ਦੁੱਬਲੀ, ਕੁੱਲ ਹਿੰਦ ਕਿਸਾਨ ਸਭਾ ਦੇ ਜੈਮਲ ਸਿੰਘ ਬਾਠ,ਦਵਿੰਦਰ ਸੋਹਲ,ਅਜਾਦ ਕਿਸਾਨ ਸੰਘਰਸ਼ ਕਮੇਟੀ ਦੇ ਪਰਧਾਨ ਹਰਜਿੰਦਰ ਸਿੰਘ ਟਾਂਡਾ, ਭਪਿੰਦਰ ਸਿੰਘ ਪੰਡੋਰੀ ਤੱਖਤ ਮੱਲ,ਜਮਹੂਰੀ ਕਿਸਾਨ ਸਭਾ ਪੰਜਾਬ ਦੇ ਚਰਨਜੀਤ ਸਿੰਘ ਬਾਠ, ਲੱਖਾ ਸਿੰਘ ਮੰਨਣ, ਕਿਰਤੀ ਕਿਸਾਨ ਯੂਨੀਅਨ ਦੇ ਪਰਸ਼ੋਤਮ ਸਿੰਘ ਗਹਿਰੀ ਅਤੇ ਪੰਜਾਬ ਕਿਸਾਨ ਸਭਾ ਦੇ ਆਗੂ ਸ਼ਾਮਲ ਹੋਏ।ਉਹਨਾ ਦੱਸਿਆ ਕੇ ਕੱਲ ਦੇ ਧਰਨੇ ਵਿੱਚ ਕਿਸਾਨੀ ਸਿਰ ਚੜਿਆ ਸਮੁੱਚਾ ਕਰਜਾ ਮੁਆਫ ਕਰਨ ਅਤੇ ਕਿਸਾਨੀ ਜਿਣਸਾ ਦੇ ਭਾਅ ਡਾ ਸਵਾਮੀਨਾਥਨ ਮੁਤਾਬਕ ਤਹਿ ਕਰਵਾਉਣ ਦੀ ਮੰਗ ਕੀਤੀ ਜਾਵੇਗੀ।ਅਤੇ, ਲੋਕਲ ਮੰਗਾਂ ਲਈ ਮੰਗ ਪੱਤਰ ਡੀ ਸੀ ਤਰਨ ਤਾਰਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ।