sangrami lehar

ਜਮਹੂਰੀ ਕਿਸਾਨ ਸਭਾ ਵੱਲੋਂ ਲਲਤੋਂ ਕਲਾਂ ਵਿਖੇ ਧਰਨਾ ਪ੍ਰਦਰਸ਼ਨ

  • 07/05/2018
  • 09:16 PM

ਜੋਧਾਂ -ਪਾਵਰ ਕਾਮ ਦਫ਼ਤਰ  ਲਲਤੋਂ ਕਲਾਂ ਅਧੀਨ ਪੈਂਦੇ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ-ਮਜ਼ਦੂਰਾਂ-ਦੁਕਾਨਦਾਰਾਂ ਵੱਲੋਂ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼, ਪਾਵਰ ਕਾਮ ਮੈਨੇਜਮੈਂਟ ਦੇ ਨਾਸ ਪ੍ਰਬੰਧਾਂ, ਪਾਵਰ ਕੱਟਾਂ, ਮਹਿਕਮੇ 'ਚ ਮੁਲਾਜ਼ਮਾਂ ਤੇ ਸਮਾਨ ਦੀ ਘਾਟ ਖਿਲਾਫ਼ ਤੇ ਕਿਸਾਨਾਂ ਨੂੰ ਘੱਟੋ ਘੱਟ 12 ਘੰਟੇ, ਘਰੇਲੂ  ਤੇ ਵਪਾਰਕ ਅਦਾਰਿਆਂ ਨੂੰ 24 ਘੰਟੇ ਨਿਰਵਿਘਨ ਸਪਲਾਈ ਤੇ ਹੋਰ ਮੰਗਾਂ ਨੂੰ ਲੈ ਕੇ ਐਕਸੀਅਨ ਜਗਮੋਹਣ ਸਿੰਘ ਜੰਡੂ ਨੂੰ ਮੰਗ ਦਿੱਤਾ ਤੇ ਮੰਗਾਂ ਦੇ ਹੱਕ 'ਚ ਧਰਨਾ ਤੇ ਪ੍ਰਦਰਸ਼ਨ ਕੀਤਾ। ਇਸ ਮੌਕੇ 'ਤੇ ਬੋਲਦਿਆਂ ਜਮਹੂਰੀ ਕਿਸਾਨ ਸਭਾ ਜਿਲਾ ਲੁਧਿਆਣਾ ਦੇ ਪ੍ਰਧਾਨ, ਮਹਿੰਦਰ ਸਿੰਘ ਅੱਚਰਵਾਲ, ਸਕੱਤਰ ਰਘਬੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ ਸੂਬਾ ਆਗੂ, ਤਹਿਸੀਲ ਪ੍ਰਧਾਨ ਅਵਤਾਰ ਸਿੰਘ ਬੱਲੋਵਾਲ, ਤਹਿਸੀਲ ਸਕੱਤਰ ਅਮਰਜੀਤ ਸਹਿਜਾਦ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਿਲਾ ਸਕੱਤਰ ਹ ਰਨੇਕ ਸਿੰਘ ਗੁੱਜਰਵਾਲ, ਸੀ.ਟੀ.ਯੂ ਆਗੂ ਚਰਨਜੀਤ ਹਿਮਾਯੂੰਪੁਰਾ, ਰਾਮ ਪ੍ਰਕਸ਼ ਮਿੱਤਲ, ਦੁਕਾਨਦਾਰ ਯੂਨੀਅਨ ਜੋਧਾਂ ਨੇ ਮੈਨੇਜਮੈਂਟ ਦੇ ਨਾਕਸ ਪ੍ਰਬੰਧਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਬਿਜਲੀ ਦੀ ਸਪਲਾਈ ਯਕੀਨੀ ਨਾ ਬਣਾਈ ਗਈ ਤਾਂ ਜਿਲੇ ਪੱਧਰ ਦਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ 'ਤੇ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਦੇ ਆਗੂਆਂ ਚਮਕੌਰ ਸਿੰਘ ਸਰਕਲ ਪ੍ਰਧਾਨ ਟੀ.ਐੱਸ.ਯੂ., ਜਮੀਰ ਹੁਸੈਨ ਸਹਾਇਕ ਸਰਕਲ ਸਕੱਤਰ, ਰਵਿੰਦਰ ਜੀਤ ਸਿੰਘ ਕਿੱਟੀ ਟੀ.ਐੱਸ.ਯੂ ਆਗੂਆਂ ਨੇ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕਰਦਿਆਂ ਲੋਕ-ਮੁਲਾਜ਼ਮ ਏਕਾ ਉਸਾਰਨ ਦਾ ਹੋਕਾ ਦਿੱਤਾ ਤਾਂ ਕਿ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਦਾ ਡੱਟਵਾਂ ਵਿਰੋਧ ਕੀਤਾ ਜਾਵੇ।
ਇਸ ਪ੍ਰਦਰਸ਼ਨ ਦਾ ਪ੍ਰਬੰਧ, ਸਿਕੰਦਰ ਸਿੰਘ ਹਿਮਾਯੂਪੁਰਾ, ਬੂਟਾ ਸਿੰਘ ਮਨਸੂਰਾਂ, ਮੀਕਾ ਤੇ ਬੂਟਾ ਸਿੰਘ ਜੋਧਾਂ, ਬਲਵੀਰ, ਬੂਟਾ ਸਿੰਘ ਸਰਾਭਾ, ਇੰਦਰਪਾਲ ਤੇ ਕ੍ਰਿਪਾਲ ਦੋਲੋਂ, ਸੰਤੋਖ ਪਮਾਲੀ, ਜਸਪ੍ਰੀਤ ਪਮਾਲ, ਪਵਿੱਤਰ ਛੋਕਰਾਂ, ਲਖਵੀਰ ਸੋਨੀ ਰਤਨ, ਸ਼ਿੰਗਾਰਾ ਸਿੰਘ ਬੀਲ੍ਹਾ, ਅੰਗਰੇਜ਼ ਸਿੰਘ ਬੀਲ੍ਹਾ, ਬਲਜਿੰਦਰ ਸਿੰਘ ਤੇ ਹਰਨੇਕ ਸਿੰਘ ਜੋਧਾਂ, ਦਰਸ਼ਨ ਸਿੰਘ ਆਸੀ, ਹਰਭਜਨ ਸਿੰਘ ਦੋਲੋਂ ਆਦਿ ਵੱਲੋਂ ਕੀਤਾ ਗਿਆ।
ਬੀਲ੍ਹਾ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਚੰਨੀ, ਜਮਹੂਰੀ ਕਿਸਾਨ ਸਭਾ ਹਿਮਾਯੂੰਪੁਰਾ ਦੇ ਪ੍ਰਧਾਨ ਜਗਦੇਵ ਸਿੰਘ ਸੀ.ਟੀ.ਯੂ ਆਗੂ ਅਮਰਜੀਤ ਸਿੰਘ ਹਿਮਾਯੂਪੁਰਾ, ਹਰੀ ਸਿੰਘ ਮਨਸੂਰਾਂ, ਅਵਤਾਰ ਸਿੰਘ ਬੂਟਾ, ਜੋਗਿੰਦਰ ਸਿੰਘ ਏਟਕ ਪ੍ਰਧਾਨ, ਜਗਦੇਵ ਸਿੰਘ ਗੋਲੂ, ਵੀਰ ਕਮਲ ਜੋਧਾਂ, ਦਲਬਾਰਾ ਸਿੰਘ ਰਤਨ, ਆਦਿ ਕਿਸਾਨ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।