sangrami lehar

ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ’ਤੇ 10 ਮਈ ਨੂੰ ਜ਼ਿਲ੍ਹਾ ਕੇਂਦਰਾਂ 'ਤੇ ਧਰਨੇ ਦੇਣ ਦਾ ਐਲਾਨ

  • 04/05/2018
  • 04:16 PM

 ਜਲੰਧਰ- ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ10 ਮਈ ਨੂੰ ਜਿਲਾ ਕੇਂਦਰਾ ਤੇ ਲਾਏ ਜਾ ਰਹੇ ਧਰਨਿਆ ਵਿੱਚ ਹਜਾਰਾਂ ਕਿਸਾਨ ਸਾਮਲ ਹੋਣਗੇ।ਇਹ ਫੈਸਲਾ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੀ ਸੂਬਾ ਪਰਧਾਨ ਡਾ ਸਤਨਾਮ ਸਿੰਘ ਅਜਨਾਲਾ ਦੀ ਪਰਧਾਨਗੀ ਹੇਠ ਹੇਈ ਮੀਟਿੰਗ ਵਿੱਚ ਲਿਆ ਗਿਆ।ਇਹ ਜਾਣਕਾਰੀ ਜਥੇਬੰਦੀ ਦੇ ਸੂਬਾਈ ਪਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਜਾਰੀ ਕੀਤੇ ਪਰੈਸ ਨੋਟ ਰਾਹੀਂ ਦਿੱਤੀ। ਮੀਟਿੰਗ ਨੂੰ ਸਬੋਧਨ ਕਰਦਿਆ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕੇ ਸਰਕਾਰਾ ਦੀਆ ਕਿਸਾਨ ਵਿਰੋਧੀ ਨੀਤੀਆ ਕਾਰਨ ਕਰਜੇ ਦੇ ਭਾਰ ਹੇਠ ਕਿਸਾਨ ਮਜਦੂਰ ਖੁਦਕਸ਼ੀਆ ਕਰ ਰਹੇ ਹਨ।ਕੇਂਦਰ ਦੀ ਭਾਜਪਾ ਦੀ ਮੋਦੀ ਸਰਕਾਰ ਨੇ ਚੋਣਾ ਵਿੱਚ ਵਾਅਦਾ ਕੀਤਾ ਸੀ ਕੇ ਕਿਸਾਨਾਂ ਨੂੰ ਡਾ ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਫਸਲਾ ਦੇ ਭਾਅ ਦਿੰਤੇ ਜਾਣਗੇ ।ਸੱਤਾ ਵਿੱਚ ਆਕੇ ਫਸਲਾ ਦੇ ਪੂਰੇ ਭਾਅ ਦੇਣ ਤੋਂ ਨਾਹ ਕਰ ਦਿੱਤੀ।ਉਹਨਾਂ ਕਿਹਾ ਕੇ ਕਿਸਾਨਾਂ ਮਜਦੂਰਾ ਦੀ ਕਰਜ਼ਾ ਮੁੱਕਤੀ ਅਤੇ ਫਸਲਾਂ ਦੇ ਭਾਅ ਡਾ ਸਵਾਮੀਨਾਥਨ ਦੇ ਫਾਰਮੂਲੇ ਮੁਤਬਕ ਪਰਾਪਤ ਕਰਨ ਦੀ ਮੰਗ ਵਾਸਤੇ ਦੇਸ ਪੱਧਰ ਤੇ 193 ਜਥੇਬੰਦੀਆ ਦੀ ਸਾਝੀ ਤਾਲਮੇਲ ਕਮੇਟੀ ਵੱਲੋ ਜਿਲਾ ਕੇਂਦਰਾ ਉੱਪਰ ਧਰਨੇ ਲਾ ਕੇ ਮੰਗ ਪੱਤਰ ਦਿੱਤੇ ਜਾਣਗੇ। ਉਹਨਾਂ ਕਿਹਾ ਕੇ ਜਮਹੂਰੀ ਕਿਸਾਨ ਸਭਾ ਪੰਜਬ ਵੱਲੋ ਕਿਸਾਨੀ,ਜਵਾਨੀ ਅਤੇ ਪਾਣੀ ਬਚਾਓ ਸੰਘਰਸ ਨੂੰ ਤੇਜ ਕਰਨ ਦਾ ਫੈਸਲਾ ਕੀਤਾ ਗਿਆ।ਮੀਟਿੰਗ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਹਰ ਖੇਤ ਨੂੰ ਦੇਣ ਦੀ ਮੰਗ,ਸਬਜੀਆ, ਹਰਾ ਚਾਰਾ,ਅਤੇ ਮੱਕੀ ਦੀਆ ਫਸਲਾ ਬਚਾਉਣ ਲਈ ਬਿੱਜਲੀ ਸਪਲਾਈ ਅੱਠ ਘੰਟੇ ਦੇਣ,ਗੰਨਾ ਉਤਪਾਦਕਾ ਦਾ ਖੇਤਾ ਵਿੱਚ ਖੜਾ ਸਮੁੱਚਾ ਗੰਨਾ ਚੁੱਕਣ ਤੱਕ ਗੰਨਾ ਮਿੱਲਾ ਚਾਲੂ ਰੱਖਣ,ਅਬਦਕਾਰ ਕਿਸਾਨਾ ਨੂੰ ਜਮੀਨਾ ਦੇ ਮਾਲਕੀ ਹੱਕ ਦੇਣ,ਅਤੇ ਪੰਜਾਬ ਸਰਕਾਰ ਵੱਲੋ ਝੋਨੇ ਦੀ ਲਵਾਈ 20 ਜੂਨ ਕਰਨ ਦੇ ਕਿਸਾਨ ਵਿਰੋਧੀ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ।ਮੀਟਿੰਗ ਨੂੰ ਹੋਰਨਾ ਤੋਂ ਇਲਾਵਾ ਸੀਨੀਅਰ ਮੀਤ ਪਰਧਾਨ ਰਘਬੀਰ ਸਿੰਘ ਪਕੀਵਾਂ,ਭੀਮ ਸਿੰਘ ਆਲਮਪੁਰ,ਮੋਹਣ ਸਿੰਘ ਧਮਾਣਾ,ਮਾ ਅਰਸਾਲ ਸਿੰਘ ਸੰਧੂ,ਰਘਬੀਰ ਸਿੰਘ ਬੈਨੀਪਾਲ ,ਮਨੋਹਰ ਸਿੰਘ ਗਿੱਲ ਆਦਿ ਆਗੂਆ ਸਬੋਧਨ ਕੀਤਾ।