sangrami lehar

ਬਠਿੰਡਾ ਮਈ ਦਿਵਸ

  • 01/05/2018
  • 08:56 PM

ਬਠਿੰਡਾ - ਭਾਰਤ ਦੇ ਹਰ ਕੇਂਦਰੀ ਅਤੇ ਸੂਬਾਈ ਸਰਕਾਰੀ/ਅਰਧ ਸਰਕਾਰੀ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ 'ਤੇ ਹੋਰਨਾਂ ਅਦਾਰਿਆਂ 'ਚ ਕੀਤੀ ਜਾ ਰਹੀ ਠੇਕਾ ਭਰਤੀ ਮਨੁੱਖੀ ਇਤਿਹਾਸ ਦੇ ਅਜੋਕੇ ਦੌਰ ਦੀ ਸੱਭ ਤੋਂ ਵੱਡੀ ਬੇਇਨਸਾਫ਼ੀ ਹੈ, ਕਿਉਂਕਿ ਠੇਕਾ ਪ੍ਰਣਾਲੀ ਰਾਹੀਂ ਹਕੂਮਤਾਂ ਨੇ ਮਜਦੂਰ ਜਮਾਤ ਕੋਲੋਂ, 1886 ਦੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਦੀਆਂ ਅਦੁੱਤੀ ਕੁਰਬਾਨੀਆਂ ਸਦਕਾ ਹਾਸਲ ਕੀਤੇ ਸਾਰੇ ਟਰੇਡ ਯੂਨੀਅਨ ਅਧਿਕਾਰਾਂ ਅਤੇ ਮਜਦੂਰ ਪੱਖੀ ਕਾਨੂੰਨਾਂ ਦਾ ਲਗਭਗ ਖਾਤਮਾ ਕਰ ਦਿੱਤਾ ਹੈ। ਅੱਜ ਸਥਾਨਕ ਅਮਰੀਕ ਸਿੰਘ ਰੋਡ 'ਤੇ 'ਜਨਤਕ ਜੱਥੇਬੰਦੀਆਂ ਦੇ ਸਾਂਝੇ ਮੰਚ' ਵੱਲੋਂ ਆਯੋਜਿਤ 'ਮਈ ਦਿਵਸ' ਸਮਾਰੋਹਾਂ ਨੂੰ ਸੰਬੋਧਨ ਕਰਦਿਆਂ ਉਕਤ ਵਿਚਾਰ ਮੰਚ ਦੇ ਸੂਬਾਈ ਆਗੂ ਸਾਥੀ ਮਹੀਪਾਲ ਨੇ ਪ੍ਰਗਟ ਕੀਤੇ। ਸਾਥੀ ਮਹੀਪਾਲ ਨੇ ਕਿਹਾ ਕਿ ਠੇਕਾ ਭਰਤੀ ਦੀ ਪੈਦਾਇਸ਼ ਲਈ ਸਾਮਰਾਜ ਨਿਰਦੇਸ਼ਤ, ਨਿੱਜੀਕਰਣ ਉਦਾਰੀਕਰਣ ਸੰਸਾਰੀਕਰਣ 'ਤੇ ਅਧਾਰਿਤ ਨਵਉਚਾਰਵਾਦੀ ਨੀਤੀਆਂ ਜਿੰਮੇਦਾਰ ਹਨ, ਜਿੰਨ੍ਹਾਂ ਨੂੰ ਲਾਗੂ ਕਰਨ ਲਈ ਹਰ ਰੰਗ ਦੀਆਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਇੱਕ ਦੂਜੀ ਤੋਂ ਵਧ ਕੇ ਜੋਰ ਲਗਾ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਨੀਤੀਆਂ ਨਾ ਕੇਵਲ ਲੋਕਾਂ ਤੋਂ ਰੋਜਗਾਰ, ਸਿੱਖਿਆ, ਸਿਹਤ ਸੇਵਾਵਾਂ, ਵਾਹੀਯੋਗ ਜਮੀਨਾਂ, ਕੁਦਰਤੀ ਖਜਾਨਿਆਂ ਭਰਪੂਰ ਜੰਗਲ, ਸਵੱਛ ਆਲਾ ਦੁਆਲਾ ਅਤੇ ਸਮਾਜਿਕ ਸੁਰੱਖਿਆ ਖੋਹਣ ਲਈ ਜਿੰਮੇਵਾਰ ਹਨ, ਬਲਕਿ ਇਹਨਾਂ ਨੀਤੀਆਂ ਤੇ ਅਮਲ ਸਦਕਾ ਦੇਸ਼ ਦੀ ਪ੍ਰਭੂਸਤਾ ਅਤੇ ਅਜ਼ਾਦੀ ਵੀ ਖਤਰੇ ਵਿੱਚ ਪੈ ਗਈ ਹੈ।
        ਸਾਥੀ ਮਹੀਪਾਲ ਨੇ ਕਿਹਾ ਕਿ ਮੋਦੀਮਨਮੋਹਨ ਮਾਰਕਾ ਨੀਤੀਆਂ ਨੂੰ ਹਾਰ ਦਿੱਤੇ ਬਿਨਾ ਭਾਰਤੀ ਲੋਕਾਂ ਸਨਮੁੱਖ ਦਿੱਕਤਾ ਜਿਵੇਂਮਹਿੰਗਾਈ, ਬੇਰੋਜਗਾਰੀ, ਭੁੱਖਮਰੀ, ਖੁਦਕੁਸ਼ੀਆਂ, ਅਮੀਰਗਰੀਬ ਵਿਚਲਾ ਆਮਦਨਾਂ ਦਾ ਪਾੜਾ, ਨਿੱਤ ਵਧਦੇ ਅਪਰਾਧ ਆਦਿ ਤੋਂ ਮੁਕਤੀ ਦਾ ਹੋਰ ਕੋਈ ਰਾਹ ਨਹੀਂ ਬਚਿਆ। ਉਕਤ ਨੀਤੀਆਂ ਨੂੰ ਹਾਰ ਦੇਣ ਲਈ ਭਾਰਤੀ ਲੋਕਾਂ, ਖਾਸ ਕਰ ਕਿਰਤੀਆਂਮਿਹਨਤਕਸ਼ਾਂ ਦਾ ਏਕਾ ਤੇ ਸੰਗਰਾਮ ਅੱਜ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। ਇਸ ਏਕੇ ਤੇ ਸੰਗਰਾਮ ਨੂੰ ਖੇਰੂੰਖੇਰੂੰ ਕਰਨ ਲਈ ਹਾਕਮ ਜਮਾਤਾਂ ਧਰਮਜਾਤਭਾyਸਾ ਇਲਾਕਾਈ ਆਦਿ ਮੁੱਦਿਆ 'ਤੇ ਲੜਾਉਣ ਦੀ ਮਾਨਵਤਾ ਵਿਰੋਧੀ ਸਾਜ਼ਿਸ ਵਿੱਚ ਗਲਤਾਣ ਹਨ। ਅੱਜ ਇਸ ਖੂਨੀ ਖੇਡ ਦਾ ਸਭ ਤੋਂ ਵੱਡਾ ਸੰਚਾਲਕ ਰਾਸ਼ਟਰੀ ਸੈਵੰਮ ਸੇਵਕ ਸੰਘ, ਇਸਦੇ ਸਹਿਯੋਗੀ ਸੰਗਠਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਹਨ। ਇਸਦੇ ਦੇ ਪ੍ਰਤੀਕਾਰ ਵਜੋਂ ਘੱਟ ਗਿਣਤੀਆਂ ਵਿਚਲੇ ਕੱਟੜਪੰਥੀ ਸੰਗਠਨ ਵੀ ਅਜਿਹੀਆਂ ਹੀ ਗੰਦੀਆਂ ਖੇਡਾਂ ਖੇਡ ਰਹੇ ਹਨ। ਇਸ ਲਈ ਨਵਉਦਾਰਵਾਦੀ ਨੀਤੀਆਂ ਅਤੇ ਫਿਰਕੂਫਾਸ਼ੀਵਾਦ ਵਿਰੁੱਧ ਸਾਂਝੀ ਜੁੜਵੀਂ ਲੜਾਈ ਹੀ ਭਾਰਤੀ ਲੋਕਾਂ ਦੀ ਲੁੱਟ ਤੋਂ ਮੁਕਤੀ ਦੀ ਗਰੰਟੀ ਹੋ ਸਕਦੀ ਹੈ।

ਉਹਨਾਂ ਕਿਹਾ ਕਿ ਮਜਦੂਰ ਜਮਾਤ ਨੂੰ ਆਪਣੀ ਰੋਜ਼ੀ ਰੋਟੀ ਦੀ ਰਾਖੀ ਦੀਆਂ ਲੜਾਈਆਂ ਲੜਦੇ ਹੋਏ ਘੱਟ ਗਿਣਤੀਆਂ, ਔਰਤਾਂ ਅਤੇ ਦਲਿਤਾਂ ਤੇ ਹੋ ਰਹੇ ਕਾਤਲਾਮਾ ਹਮਲਿਆਂ ਵਿਰੁੱਧ ਸੰਗਰਾਮਾਂ ਵਿੱਚ ਨਿਤਰਨਾ ਚਾਹੀਦਾ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਆਰ.ਐਸ.ਐਸ.ਭਾਜਪਾ ਜਿਸ ਮਨੁੂੰਵਾਦੀ ਜਾਤੀ ਪ੍ਰਥਾ ਦੀ ਸੁਰਜੀਤੀ ਲਈ ਤਰਲੋਮੱਛੀ ਹੋ ਰਿਹਾ ਹੈ ਉਹ ਪ੍ਰਥਾ ਭਾਰਤ ਦੀ ਤਿੰਨ ਚੌਥਾਈ ਵਸੋਂ ਯਾਨੀ ਕਿ ਔਰਤਾਂ ਅਤੇ ਦਲਿਤਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ।ਇਸੇ ਲਈ ਜੇ.ਪੀ.ਐਮ.ਓ. ਨੇ ਇਸ ਵਾਰ ਦਾ ਮਈ ਦਿਵਸ ਪੂੰਜੀਵਾਦੀ ਲੁੱਟ ਅਤੇ ਮਨੂੰਵਾਦੀ ਗੁਲਾਮੀ ਵਿਰੁੱਧ ਚੇਤਨਾ ਤੇ ਸੰਗਰਾਮ ਦਿਵਸ ਵਜੋਂ ਮਨਾਏ ਜਾਣ ਦਾ ਸੱਦਾ ਦਿੱਤਾ ਸੀ। ਸਮਾਰੋਹ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਜਸਪਾਲ ਮਾਨਖੇੜਾ, ਗੌਰਮਿੰਟ ਸਕੂਲ ਟੀਚਰਜ ਯੂਨੀਅਰ ਦੇ ਸੁਬਾਈ ਆਗੂ ਲਛਮਣ ਮਲੂਕਾ, ਸਟੇਟ ਬੈਂਕ ਆਫ ਇੰਡੀਆਂ ਇੰਪਲਾਈਜ਼ ਐਸੋਸੀਏਸ਼ਨ ਦੇ ਅਸਿਸਟੇਟ ਜਨਰਲ ਸਕੱਤਰ ਪਰਮਜੀਤ ਸਿੰਘ ਤੋਂ ਇਲਾਵਾਂ ਪ੍ਰਕਾਸ ਸਿੰਘ, ਮੇਜਰ ਸਿੰਘ ਦਾਦੂ, ਮਿੱਠੂ ਸਿੰਘ ਘੁੱਦਾ, ਹੰਸ ਰਾਜ ਬੀਜਵਾ, ਸੰਪੂਰਨ ਸਿੰਘ, ਮੱਖਣ ਸਿੰਘ ਖਣਗਵਾਲ, ਮੱਖਣ ਸਿੰਘ ਤਲਵੰਡੀ, ਮੁਖਤਿਆਰ ਸਿੰਘ ਬਾਲਿਆਵਾਲੀ, ਗੁਰਸੇਵਕ ਸਿੰਘ ਸੰਧੂ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਕਾਰਵਾਈ ਸਾਥੀ ਸੱਤਪਾਲ ਗੋਇਲ ਨੇ ਚਲਾਈ।