sangrami lehar

ਜੇ.ਪੀ.ਐਮ.ਓ ਵਲੋਂ ਕੋਮਾਂਤਰੀ ਮਜ਼ਦੂਰ ਦਿਵਸ ਮਨਾਇਆ

  • 01/05/2018
  • 08:55 PM

ਫਿਲੌਰ - ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ(ਜੇ.ਪੀ.ਐਮ.ਓ) ਤਹਿਸੀਲ ਫਿਲੌਰ ਵਲੋਂ ਅੱਜ ਦੇਸ਼ ਭਗਤ ਯਾਦਗਾਰ ਹਾਲ ਰੁੜਕਾ ਕਲਾਂ ਵਿਖੇ ਕੌਮਾਤਰੀ ਮਜਦੂਰ ਦਿਵਸ ਮਨਾਇਆ ਗਿਆ | ਇਸ ਦੀ ਪ੍ਧਾਨਗੀ ਕੁਲਦੀਪ ਫਿਲੌਰ, ਜਰਨੈਲ ਫਿਲੌਰ, ਗੁਰਦੀਪ ਬੇਗਮਪੁਰ,ਜਰਨੈਲ ਨੰਗਲ, ਸ਼ਿਗਾਰਾ ਸਿੰਘ ਦੋਸਾਂਝ, ਅੰਗਰੇਜ ਸਿੰਘ ਨੇ ਸਾਂਝੇ ਤੌਰ ਤੇ ਕੀਤੀ | ਇਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਦਿਆਂ ਜੇ.ਪੀ.ਐਮ.ਓ. ਦੇ ਸੂਬਾਈ ਕਨਵੀਨਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ 1886 'ਚ  ਅਮਰੀਕਾ ਦੇ ਸ਼ਹਿਰ ਸ਼ਿਕਾਗੋ 'ਚ ਮਜਦੂਰਾਂ ਨੇ ਕੰਮ ਦੀ ਦਿਹਾੜੀ ਅੱਠ ਘੰਟੇ ਕਰਵਾਉਣ ਲਈ ਸ਼ਾਤਮਈ ਰੋਸ ਪ੍ਦਰਸ਼ਨ ਕੀਤਾ, ਜਿਸ 'ਤੇ ਮੌਕੇ ਦੀ ਸਾਮਰਾਜੀ ਸਰਕਾਰ ਵਲੋਂ ਕੀਤੀ ਗਈ ਗੋਲੀਬਾਰੀ ਨਾਲ ਕਈ ਮਜ਼ਦੂਰ ਸਾਥੀ ਸ਼ਹੀਦ ਹੋ ਗਏ | ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ 'ਚ ਹਰ ਸਾਲ ਪਹਿਲੀ ਮਈ ਨੂੰ ਵਿਸ਼ਵ ਭਰ ਚ ਕੌਮਾਤਰੀ ਮਜਦੂਰ ਦਿਵਸ ਮਨਾਇਆ ਜਾਦਾ ਹੈ| ਉਨਾ ਕਿਹਾ ਕਿ ਅੱਜ ਦੁਨੀਆ ਭਰ ਚ ਫਿਰ ਦੋਬਾਰਾ ਮਜ਼ਦੂਰਾਂ ਤੋਂ ਜਬਰੀ 12 ਤੋ 16 ਘੰਟੇ ਕੰਮ ਲੈ ਕੇ ਮਜਦੂਰਾਂ ਦਾ ਘੋਰ ਸ਼ੋਸ਼ਣ ਕੀਤਾ ਜਾ ਰਿਹਾ ਹੈ| ਸ਼ਰਧਾਜਲੀ ਦੇਣ ਵਾਲਿਆਂ ਚ ਸੰਤੋਖ ਸਿੰਘ ਬਿਲਗਾ, ਪਰਮਜੀਤ ਰੰਧਾਵਾ, ਤੀਰਥ ਬਾਸੀ, ਜਸਵਿੰਦਰ ਢੇਸੀ, ਸ਼ਿਵ ਕੁਮਾਰ ਤਿਵਾੜੀ,ਮਨਜਿੰਦਰ ਢੇਸੀ, ਮੱਖਣ ਸੰਗਰਾਮੀ, ਕੁਲਦੀਪ ਕੌੜਾ, ਜਸਵੀਰ ਨਗਰ, ਬਲਵਿੰਦਰ ਕੁਮਾਰ, ਬਲਵੀਰ ਕੁਮਾਰ,ਮੇਜਰ ਫਿਲੌਰ ਆਦਿ ਨੇ ਕਿਹਾ ਕਿ ਅੱਜ ਦੇ ਦੌਰ ਚ ਸਮੂਹ ਕਿਰਤੀ ਵਰਗ ਨੂੰ ਪਹਿਲਾਂ ਨਾਲੋਂ ਵੀ ਵਧੇਰੇ ਜਥੇਬੰਦ ਹੋ ਕੇ, ਆਪਣੇ ਹੱਕਾਂ ਨੂੰ ਪਾ੍ਪਤ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ | ਭਾਰਤ ਚ ਜਦੋਂ ਦੀ ਮੋਦੀ ਅਗਵਾਈ ਵਾਲੀ ਭਾਜਪਾ ਸਰਕਾਰ ਬਣੀ ਹੈ , ਉਦੋ ਤੋ ਹੀ ਘੱਟ ਗਿਣਤੀਆਂ, ਦਲਿਤਾਂ ਅਤੇ ਅੌਰਤਾਂ ਤੇ ਜੁਲਮਾਂ ਦੀ ਕਹਾਣੀ ਹਰ ਰੋਜ ਹੀ ਡਰਾਵਣੇ ਰੂਪ ਚ ਵਾਪਰ ਰਹੀ ਹੈ| ਇਹਨਾਂ ਜੁਲਮਾਂ ਦੇ ਟਾਕਰੇ ਲਈ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਸਮੇਂ ਸਮੂਹ ਸਾਥੀਆਂ ਨੂੰ ਪ੍ਣ ਲੈਣਾ ਚਾਹੀਦਾ ਹੈ ਕਿ ਜੁਲਮਾਂ ਦੇ ਟਾਕਰੇ ਲਈ ਜਥੇਬੰਦ ਹੋ ਕੇ ਸਦਾ ਤਿਆਰ ਰਹਾਂਗੇ |