sangrami lehar

ਪਠਾਨਕੋਟ ਵਿਖੇ ਮਈ ਦਿਵਸ ਮਨਾਇਆ

  • 01/05/2018
  • 08:45 PM

ਪਠਾਨਕੋਟ - ਆਲ ਗੌਰਮਿੰਟ ਇੰਪਲਾਈਜ਼ ਟਰੇਡ ਯੂਨੀਅਨ ਕੌਸਲ ਪਠਾਨਕੋਟ ਦੇ ਸੱਦੇ ਉਪੱਰ ਕਾਮਰੇਡ ਨਰਿੰਦਰ ਸਿੰਘ, ਮਾਸਟਰ ਸੁਭਾਸ਼ ਸ਼ਰਮਾ, ਦਲਬੀਰ ਸਿੰਘ, ਜਨਕ ਕੁਮਾਰ ਸਰਨਾ ਅਤੇ ਰਾਜਿੰਦਰ ਧੀਮਾਨ ਦੀ ਸਾਂਝੀ ਪ੍ਰਧਾਨਗੀ ਹੇਠ ਸੈਂਕੜੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਨੌਜੁਵਾਨਾਂ ਅਤੇ ਔਰਤਾਂ ਨੇ ਰੇਲਵੇ ਸਟੇਸ਼ਨ ਇੱਕਠੇ ਹੋ ਕੇ ਅੱਜ ਦੇ ਮਹਾਨ ਕੌਮਾਂਤਰੀ ਪੱਧਰ ਦੇ ਮਜ਼ਦੂਰ ਦਿਹਾੜੇ ਨੂੰ ਦੇਸ਼ ਅੰਦਰ ਕਾਰਪੋਰੇਟ ਘਰਾਣਿਆਂ ਵੱਲੋਂ ਵੱਧ ਰਹੀ ਆਰਥਿਕ ਲੁੱਟ ਜਿਸਦੇ ਕਾਰਨ ਗਰੀਬੀ-ਅਮੀਰੀ ਦਾ ਪਾੜ੍ਹਾ ਦਿਨੋਂ-ਦਿਨ ਵੱਧ ਰਿਹਾ ਹੈ ਅਤੇ ਇਸ ਲੁੱਟ ਨੂੰ ਬਰਕਰਾਰ ਰੱਖਣ ਲਈ ਮੰਨੂਵਾਦੀ ਵਿਚਾਰਧਾਰਾ ਨੂੰ ਦੇਸ਼ ਅੰਦਰ ਥੋਪਣ ਦੀ ਕੌਸ਼ਿ਼ਸ਼਼ ਕੀਤੀ ਜਾ ਰਹੀ ਹੈ, ਇਸ ਦੇ ਖਿਲਾਫ ਪੂੰਜੀਵਾਦੀ ਲੁੁੱਟ ਅਤੇ ਮੰਨੂਵਾਦੀ ਗੁਲਾਮੀ ਵਿਰੁੱਧ ਕਿਰਤੀਆਂ ਨੂੰ ਸੁਚੇਤ ਕਰਦੇ ਹੋਏ ਮਈ ਦਿਵਸ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ।
ਅੱਜ ਦੇ ਇੱਕਠ ਨੂੰ ਸੰਬੋਧਨ ਕਰਦੇ ਹੋਏ ਮਜ਼ਦੂਰ ਆਗੂਆਂ ਕਾਮਰੇਡ ਨੱਥਾ ਸਿੰਘ, ਸ਼ਿਵ ਦੱਤ, ਮਾਸਟਰ ਸੁਭਾਸ਼ ਸ਼ਰਮਾ, ਜਸਵੰਤ ਸਿੰਘ ਸੰਧੂ ਅਤੇ ਸ਼ਿਵ ਕੁਮਾਰ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੀ ਪਿਛੱਲੀ ਕਾਂਗਰਸ ਸਰਕਾਰ ਦੀ ਤਰ੍ਹਾਂ ਸਾਮਰਾਜੀ ਨੀਤੀਆਂ ਨੂੰ ਬੜੀ ਤੇਜੀ ਨਾਲ ਦੇਸ਼ ਅੰਦਰ ਲਾਗੂ ਕਰਦੇ ਹੋਏ ਕਿਰਤ ਕਾਨੂੰਨਾਂ 'ਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਕਾਰਪੋਰੇਟ ਪੱਖੀ ਬਣਾਇਆ ਜਾ ਰਿਹਾ ਹੈ, ਪਬਲਿਕ ਅਦਾਰਿਆਂ ਨੂੰ ਖਤਮ ਕਰਕੇ ਸਾਰਾ ਕੰਮ ਠੇਕੇ ਤੇ ਦਿੱਤਾ ਜਾ ਰਿਹਾ ਹੈ, ਪੰਜਾਬ ਦੀ ਕੈਪਟਨ ਸਰਕਾਰ ਨੇ ਨਿਰਮਾਣ ਮਜ਼ਦੂਰਾਂ ਨੂੰ ਮਿਲ ਰਹੀਆਂ ਸਹੂਲਤਾਂ 'ਚ ਕੁੱਝ ਵਾਧਾ ਕਰਨ ਦੀ ਬਜਾਏ, ਬਿਨਾ ਤਿਆਰੀ ਆਨ-ਲਾਈਨ ਸਿਸਟਮ ਕਰਕੇ ਮਜ਼ਦੂਰਾਂ ਦੀ ਨਵੀ ਰਜਿਸਟ੍ਰੇਸ਼ਨ, ਨਵੀਨੀਕਰਨ ਅਤੇ ਲਾਭ ਸਕੀਮਾਂ ਦਾ ਮਿਲਣਾ ਵੀ ਪਿਛੱਲੇ ਇਕ ਸਾਲ ਤੋਂ ਬੰਦ ਪਿਆ ਹੈ, ਮਜ਼ਦੂਰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਸਰਕਾਰ ਦੀਆਂ ਇਹਨਾਂ ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਖਿਲਾਫ ਲੋਕਾਂ ਦਾ ਗੂਸਾ ਤੇਜੀ ਨਾਲ ਵਧ ਰਿਹਾ ਹੈ। ਆਗੂਆਂ ਨੇ ਅੱਗੇ ਕਿਹਾ ਕਿ ਲੋਕਾਂ ਦੇ ਜੀਵਨ ਨਾਲ ਜੁੜੇ ਮੁੱਖ ਮੁੱਦੇ ਮਹਿੰਗਾਈ, ਬੇਰੁਜਗਾਰੀ, ਭ੍ਰਿਸਟਾਚਾਰ, ਨਸਾ ਤੇ ਰੇਤ-ਬਜਰੀ ਮਾਫੀਆ, ਦਲਿਤਾਂ ਅਤੇ ਔਰਤਾਂ ਤੇ ਵੱਧ ਰਿਹਾ ਅਤਿਆਚਾਰ ਰੋਕਣ ਦੀ ਬਜਾਏ ਕੇਂਦਰ ਅਤੇ ਰਾਜ ਸਰਕਾਰਾਂ ਲੋਕਾਂ ਨੂੰ ਧਰਮ, ਜਾਤ-ਪਾਤ ਅਤੇ ਇਲਾਕਾਵਾਦ ਦੇ ਨਾਮ ਉਪੱਰ ਵੰਡੀਆਂ ਪਾਉਣ ਵਾਲੀਆ ਫਿਰਕਾਪ੍ਰਸਤ ਤਾਕਤਾਂ ਨੂੰ ਉਤਸਾਹਤ ਕੀਤਾ ਜਾ ਰਿਹਾ ਹੈ। ਜਿਸ ਪ੍ਰਤੀ ਆਮ ਲੋਕਾਂ ਨੂੰ ਜਾਗਰੂਪ/ਸੁਚੇਤ ਹੋਣ ਦੀ ਲੋੜ ਹੈ।
ਇਸ ਮੋਕੇ ਉਪਰੋਕਤ ਤੋਂ ਇਲਾਵਾ ਟਰੇਡ ਯੂਨੀਅਨ ਕੌਂਸਲ ਪਠਾਨਕੋਟ 'ਚ ਸਾਮਲ ਜਥੇਬੰਦੀਆਂ ਸੀ.ਟੀ.ਯੂ. ਪੰਜਾਬ, ਐਨ.ਆਰ.ਐਮ.ਯੂ., ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਥੀਂਨ ਡੈਮ ਵਰਕਰਜ਼ ਯੂਨੀਅਨ ਸ਼ਾਹਪੁਰਕੰਡੀ, ਪੰਜਾਬ ਘਰੇਲੂ ਮਜ਼ਦੂਰ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ, ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ, ਸ਼ਹੀਦ ਭਗਤ ਸਿੰਘ ਨੌਜੁਵਾਨ ਸਭਾ ਦੇ ਆਗੂਆਂ ਨੰਦ ਲਾਲ ਮਹਿਰਾ, ਮਾਸਟਰ ਪ੍ਰੇਮ ਸਾਗਰ, ਜਨਕ ਰਾਜ ਵਸਿਸ਼ਟ, ਤਿਲਕ ਰਾਜ, ਰਾਮ ਬਿਲਾਸ, ਹਰਜਿੰਦਰ ਬਿੱਟੂ, ਅਸ਼ਵਨੀ ਕੁਮਾਰ, ਤ੍ਰਿਭਵਨ ਸਿੰਘ, ਸੁਰਿੰਦਰ ਸਿੰਘ ਮਾਨ, ਸਕੱਤਰ ਸਿੰਘ, ਬਲਦੇਵ ਰਾਜ ਭੋਆ, ਅਜੀਤ ਰਾਮ ਗੰਦਲਾ ਲਾੜੀ, ਮਨਹਰਨ, ਰਘੁਵੀਰ ਸਿੰਘ ਧਲੋਰੀਆਂ, ਬਲਬੀਰ ਸਿੰਘ ਬੇਹੜੀਆਂ, ਜੋਗਿੰਦਰ ਛੋਟੇਪੁਰ, ਦੇਵ ਰਾਜ, ਸੋਹਨ ਲਾਲ, ਨਰੋਤਮ ਪਠਾਨੀਆ, ਪਿਆਰਾ ਸਿੰਘ, ਕੁਲਦੀਪ ਰਾਜ, ਰਾਕੇਸ਼ ਕੁਮਾਰ, ਨੀਲੂ ਰਾਜ, ਭੈਣ ਆਸ਼ਾ ਰਾਣੀ, ਤ੍ਰਿਪਤਾ ਦੇਵੀ, ਸੁਨੀਤਾ ਦੇਵੀ, ਇੰਦੂ ਬਾਲਾ ਆਦਿ ਹਾਜ਼ਰ ਸਨ।