sangrami lehar

ਸਰਾਭਾ ਮੰਡੀ 'ਚ ਨਾਕਸ ਪ੍ਰਬੰਧਾਂ ਤੇ ਲਿਫਟਿੰਗ ਨਾ ਹੋਣ ਤੇ ਮਜ਼ਦੂਰਾਂ ਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ

  • 30/04/2018
  • 05:19 PM

1 ਮਈ ਨੂੰ ਦਾਣਾ ਮੰਡੀ 'ਚ ਝੂਲੇਗਾ 'ਲਾਲ ਫਰੇਰਾ'

ਜੋਧਾਂ - ਮਾਰਕੀਟ ਕਮੇਟੀ ਮੁੱਲਾਂਪੁਰ ਅਧੀਨ ਪੈਂਦੀ ਪਿੰਡ ਸਰਾਭਾ ਦੀ ਦਾਣਾ ਮੰਡੀ 'ਚ ਕਣਕ ਦੀ ਲਿਫਟਿੰਗ ਦੀ ਸੁਸਤ ਚਾਲ ਅਤੇ ਮੰਡੀ ਦੇ ਨਾਕਸ ਪ੍ਰਬੰਧਾਂ, ਮਜ਼ਦੂਰਾਂ ਨੂੰ ਉਨਾਂ ਦੀ ਮਿਹਨਤ ਸਹੀ ਸਮੇਂ ਤੇ ਘੱਟ ਮਿਲਣ ਕਾਰਨ ਮੰਡੀ ਜਬਰਦਸਤ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ 'ਤੇ ਬੋਲਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਰਘਬੀਰ ਸਿੰਘ ਬੈਨੀਪਾਲ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਸਰਕਾਰ ਦੀਆਂ ਕਿਸਾਨ ਮਾਰੂ, ਮਜ਼ਦੂਰ ਮਾਰੂ ਤੇ ਨੌਜਵਾਨ ਮਾਰੂ ਨੀਤੀਆਂ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਹੋਇਆ ਹੈ ਜੇਕਰ ਸਰਕਾਰ ਨੇ ਨੀਤੀਆਂ 'ਚ ਤਬਦੀਲੀ ਨਾ ਕੀਤੀ ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ 'ਤੇ ਸਥਾਨਕ ਆਗੂ ਗੁਰਦੀਪ ਸਿੰਘ ਬਾਘਾ (ਸੀ.ਟੀ.ਯੂ.) ਨੇ ਦਸਿਆ ਕਿ ਮੰਡੀ 'ਚ ਪਖਾਨਿਆਂ, ਪੀਣ ਵਾਲੇ ਪਾਣੀ ਤੇ ਲਿਫਟਿੰਗ ਦੀ ਸਮਸਿਆ ਨੇ ਮਜਦੂਰਾਂ ਦੀ ਹਾਲਤ ਨੂੰ ਹੋਰ ਮਾੜਾ ਕਰ ਦਿੱਤਾ ਹੈ। ਉਨਾਂ ਦਸਿਆ ਕਿ ਮੰਡੀ 'ਚ 1 ਮਈ ਨੂੰ ਸਵੇਰੇ 8 ਵਜੇ ਸੈਂਟਰ ਆਫ ਟਰੇਡ ਯੂਨੀਅਨ ਪੰਜਾਬ (ਸੀ.ਟੀ.ਯੂ.) ਦਾ ਝੰਡਾ ਲਹਿਰਾਇਆ ਜਾਵੇਗਾ ਅਤੇ ਰੱੈਡ ਆਰਟ ਪਟਿਆਲਾ ਵੱਲੋਂ ਮੰਡੀ ਜੋਧਾਂ ਤੇ ਸਰਾਭਾ ਵਿਖੇ ਨਾਟਕਾਂ ਦਾ ਮੰਚਨ ਕੀਤਾ ਜਾਵੇਗਾ। ਇਸ ਮੌਕੇ 'ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਨਛੱਤਰ ਸਿੰਘ, ਰਾਮ ਆਸਰਾ ਸਾਬਕਾ ਪੰਚ ਸਰਾਭਾ ਤੋਂ ਇਲਾਵਾ ਹੋਰ ਮਜਦੂਰ ਆਗੂਆਂ ਸਰਬਜੀਤ ਸਿੰਘ ਪੱਖੋਵਾਲ, ਵੀਰਬਲ ਸਿੰਘ ਕਾਲਾ ਚੌਧਰੀ ਪੱਖੋਵਾਲ, ਪ੍ਰਗਟ ਸਿੰਘ, ਇੰਦਰਜੀਤ ਸਿੰਘ, ਕੁਲਵੰਤ ਸਿੰਘ, ਦਲਬਾਰਾ ਸਿੰਘ ਰਤਨਾਂ ਨੇ ਵੀ ਸ਼ਮੂਲੀਅਤ ਕੀਤੀ।