sangrami lehar

ਜੇਪੀਐਮਓ ਵੱਲੋਂ ਮਜ਼ਦੂਰ ਦਿਵਸ ਤਹਿਸੀਲ ਪੱਧਰ 'ਤੇ ਮਨਾਉਣ ਦਾ ਫ਼ੈਸਲਾ

  • 29/04/2018
  • 02:40 PM

ਜਲੰਧਰ- ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਜੇਪੀਐਮਓ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਮਰਪਿਤ ਕੌਮਾਂਤਰੀ ਮਜ਼ਦੂਰ ਦਿਵਸ ਪਹਿਲੀ ਮਈ ਨੂੰ ਤਹਿਸੀਲ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੇਪੀਐਮਓ ਦੇ ਸੰਤੋਖ ਸਿੰਘ ਬਿਲਗਾ, ਪਰਮਜੀਤ ਸਿੰਘ ਰੰਧਾਵਾ, ਤਰਸੇਮ ਲਾਲ, ਹਰੀ ਮੁਨੀ ਸਿੰਘ, ਜਸਵਿੰਦਰ ਸਿੰਘ ਢੇਸੀ, ਅਜੇ ਫਿਲੌਰ, ਦਰਸ਼ਨ ਨਾਹਰ ਅਤੇ ਤੀਰਥ ਸਿੰਘ ਬਾਸੀ ਜ਼ਿਲ੍ਹਾ ਕਨਵੀਨਰ ਜੇਪੀਐਮਓ ਜਲੰਧਰ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਅੰਦਰ ਤਹਿਸੀਲ ਫਿਲੌਰ ਵੱਲੋਂ ਰੁੜਕਾ ਕਲਾਂ ਵਿਖੇ, ਤਹਿਸੀਲ ਜਲੰਧਰ ਸ਼ਹਿਰ ਵੱਲੋਂ ਰੇਲਵੇ ਸਟੇਸ਼ਨ ਵਿਖੇ, ਤਹਿਸੀਲ ਨਕੋਦਰ ਵੱਲੋਂ ਜੇਪੀਐਮਓ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੁਰਜੀਤ ਗਗਨ ਪਾਰਕ ਨਕੋਦਰ ਵਿਖੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ।ਉਪਰੋਕਤ ਆਗੂਆਂ ਨੇ ਦੱਸਿਆ ਕਿ 1886 ਵਿੱਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਮਜ਼ਦੂਰਾਂ ਨੇ ਸਰਮਾਏਦਾਰਾਂ ਦੇ ਜਬਰ ਜ਼ੁਲਮ ਦੇ ਖ਼ਿਲਾਫ਼ ਲੜਦਿਆਂ ਆਪਣੀ ਆਵਾਜ਼ ਤੇ ਏਕਤਾ ਬੁਲੰਦ ਕਰਦੇ ਹੋਏ ਜਾਬਰ ਸਰਮਾਏਦਾਰਾਂ ਦਾ ਤਸ਼ੱਦਦ ਹੰਢਾਉਂਦੇ ਹੋਏ ਕੁਰਬਾਨੀਆਂ ਦਿੱਤੀਆਂ ਸਨ।।ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਅਤੇ ਦੇਸ਼ ਅੰਦਰ ਵੱਧ ਰਹੀ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਿੱਜੀਕਰਨ, ਠੇਕੇਦਾਰੀ ਪ੍ਰਥਾ ਰਾਹੀ ਮਜ਼ਦੂਰਾਂ ਦੀ ਹੋ ਰਹੀ ਲੁੱਟ, ਔਰਤਾਂ 'ਤੇ ਵੱਧ ਰਹੇ ਜ਼ੁਲਮ ਨੂੰ ਰੋਕਣਾ, ਪੁਰਾਣੀ ਪੈਨਸ਼ਨ ਨੀਤੀ ਬਹਾਲ ਕਰਾਉਣ, ਮਜ਼ਦੂਰਾਂ ਮੁਲਾਜ਼ਮਾਂ ਤੇ ਕਿਰਤੀਆਂ ਨੂੰ ਜ੍ਰਾਗਿਤ ਕਰਨ ਲਈ ਇਹ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ।