sangrami lehar

ਭਾਜਪਾ ਦੀ ਮੋਦੀ ਸਰਕਾਰ ਦਾ ਪੁਤਲਾ ਸੜਿਆ

  • 26/04/2018
  • 08:58 PM

ਤਰਨ ਤਾਰਨ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ(ਆਰ ਐਮ ਪੀ ਆਈ)ਵੱਲੋਂ ਦੇਸ ਭਰ ਵਿੱਚ ਹੋ ਰਹੀਆ ਨਬਾਲਗ ਮਸੂਮ ਬੱਚੀਆ ਨਾਲ ਬਲਾਤਕਾਰ ਅਤੇ ਕਤਲਾ ਵਿਰੁੱਧ ਭਾਜਪਾ ਦੀ ਮੋਦੀ ਸਰਕਾਰ ਦਾ ਪੁਤਲਾ ਪਿੰਡ ਪੰਡੋਰੀ ਗੋਲਾ ਵਿੱਖੇ ਸੜਿਆ ਗਿਆ। ਇਸਦੀ ਅਗਵਾਈ ਸਾਥੀ ਕਰਮ ਸਿੰਘ ਪੰਡੋਰੀ,ਗੁਰਦਿਆਲ ਸਿੰਘ,ਬਲਕਾਰ ਸਿੰਘ,ਦਲਜੀਤ ਕੌਰ ਆਦਿ ਆਗੂਆ ਨੇ ਕੀਤੀ।ਅਤੇ ਸਰਕਾਰ ਖਿਲਾਫ ਜੰਮਕੇ ਨਾਹਰੇਬਾਜੀ ਕੀਤੀ। ਲੋਕਾਂ ਨੂੰ ਸਬੋਧਨ ਕਰਦਿਆ ਪਾਰਟੀ ਦੇ ਜਿਲਾ ਆਗੂ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕੇ ਭਾਜਪਾ ਦੀ ਮੋਦੀ ਸਰਕਾਰ ਦੋਸੀਆ ਨੂੰ ਸਖਤ ਸਜਾਵਾਂ ਦੇਣ ਦੀ ਥਾ ਦੋਸੀਆ ਦਾ ਬਚਾਅ ਕਰ ਰਹੀ ਹੈ।ਅਤੇ ਪੂਜਾ ਦੇ ਸਥਾਨ ਮੰਦਰਾ ਨੂੰ ਬਲਾਤਕਾਰ ਦੇ ਅੱਡੇ ਬਣਾਇਆ ਜਾ ਰਿਹਾ ਹੈ ।ਉਹਨਾ ਕਿਹਾ ਕੇ ਯੂ ਪੀ ਦੇ ਭਾਜਪਾ ਦੇ ਦੋਸੀ ਵਧਾਇਕ ਅਤੇ ਕਠੂਆ ਦੀ ਮਸੂਮ ਆਸਿਫਾ ਦੋਸੀਆ ਦੇ ਹੱਕ ਵਿੱਚ ਮਾਰਚ ਕਰਕੇ ਮਨੁੱਖਤਾ ਨੂੰ ਸ਼ਰਮਸਾਰ ਹੀ ਨਹੀ ਕੀਤਾ ਸਗੋ ਇਹ ਵੀ ਦਰਸਾ ਦਿੱਤਾ ਕਿ ਆਰ ਐਸ ਐਸ ਵੱਲੋ ਭਰਿਆ ਪਿਰਕੂ ਜਹਿਰ ਕਿਸ ਹੱਦ ਤੱਕ ਲੋਕਾ ਨੂੰ ਲਿਜਾ ਸਕਦਾ ਹੈ। ਉਹਨਾ ਨੇ ਔਰਤਾ ਦਲਿਤਾਂ ਅਤੇ ਘੱਟ ਗਿਣਤੀਆ ਵਿਰੋਧੀ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਅੱਗੇ ਆਉਣ ਅਤੇ ਅਸਿਫਾ ਦੇ ਕਾਤਲਾਂ ਨੂੰ ਫਾਹੇ ਲਾਉਣ ਦੀ ਮੰਗ ਕੀਤੀ। ਪਰਦਰਸਨਕਾਰੀ ਮੰਗ ਕਰ ਰਹੇ ਸਨ ਕਿ ਆਸਿਫਾ ਦੇ ਕਾਤਲਾ ਨੂੰ ਫਾਹੇ ਲਾਓ,ਮਨੂੰਵਾਦ ਪੂੰਜੀਵਾਦ ਮੁਰਦਾਬਾਦ ,ਪੂਜਾ ਸਥਾਨਾ ਨੂੰ ਬਲਾਤਕਾਰ ਦੇ ਅੱਡੇ ਬਣਾਉਣਾ ਬੰਦ ਕਰੋ।ਇਸ ਮੌਕੇ ਕਲਵਿੰਦਰ ਸਿੰਘ,ਗੁਰਮੀਤ ਸਿੰਘ,ਜਸਪਾਲ ਸਿੰਘ,ਬਲਬੀਰ ਕੌਰ,ਸਵਿੰਦਰ ਕੌਰ,ਕੁਲਵਿੰਦਰ ਸਿੰਘ ਹਾਜਰ ਸਨ।