sangrami lehar

ਬਲਾਤਕਾਰੀਆਂ ਦੀਆਂ ਕਰਤੂਤਾਂ ਖਿਲਾਫ ਮੋਮਬੱਤੀਆਂ ਜਗਾ ਕੇ ਸਮਾਜ ਨੂੰ ਚੌਕਸ ਕੀਤਾ

  • 26/04/2018
  • 08:46 PM

ਪਿੰਡ ਚੁਗਾਵਾਂ 'ਚ RMPI ਵਲੋਂ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਤੇ ਬਲਾਤਕਾਰੀਆਂ ਨੂੰ ਧਰਮ ਦੇ ਮੁਖੌਟਿਆਂ ਰਾਹੀਂ ਬਚਾਉਣ ਵਾਸਤੇ RSS ਵਲੋਂ ਭਾਜਪਾ ਤੇ ਹੋਰ ਭਗਵੇਂ ਸੰਗਠਨਾਂ ਜ਼ਰੀਏ ਬਚਾਉਣ ਦੀਆਂ ਕਰਤੂਤਾਂ ਖਿਲਾਫ ਮੋਮਬੱਤੀਆਂ ਜਗਾ ਕੇ ਸਮਾਜ ਨੂੰ ਚੌਕਸ ਕੀਤਾ ਗਿਆ । ਪਾਰਟੀ ਦੀ ਜਲੰਧਰ ਤਹਿਸੀਲ ਇਕਾਈ ਦੇ ਸਕੱਤਰ ਸਾਥੀ ਰਾਮ ਕਿਸ਼ਨ ਤੇ ਯੂਨਿਟ ਸਕੱਤਰ ਸਾਥੀ ਗੁਰਜੀਤ ਸਿੰਘ ਦੀ ਅਗਵਾਈ ਹੇਠ ਹੋਏ ਇਸ ਮਾਰਚ ਨੂੰ ਸਫਲ ਬਣਾਉਣ ਲਈ ਨੀਨਾ ਨਵਕਿਰਨ ਤੇ ਅਫਰਾਜ਼ ਨੇ ਵਿਸ਼ੇਸ਼ ਯੋਗਦਾਨ ਪਾਇਆ ।