sangrami lehar

ਜੰਡਿਆਲਾ ਮੰਜਕੀ ਵਿਖੇ ਮੋਮਬੱਤੀ ਮਾਰਚ ਕੀਤਾ

  • 26/04/2018
  • 08:43 PM

ਜੰਡਿਆਲਾ ਮੰਜਕੀ- ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਦੇਸ਼ ਭਰ 'ਚ ਬੱਚੀਆਂ ਨਾਲ ਹੋ ਰਹੀਆਂ ਵਧੀਕੀਆਂ ਖ਼ਿਲਾਫ਼ ਮੋਮਬੱਤੀ ਮਾਰਚ ਕੀਤਾ ਗਿਆ। ਜਿਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪੂੰਜੀਵਾਦੀ ਮਨੂ ਵਾਦ ਦੇ ਦੌਰ 'ਚ ਅਜਿਹੇ ਹਮਲੇ ਬਹੁਤ ਹੀ ਗੰਭੀਰ ਕਿਸਮ ਦੇ ਹਨ। ਮੋਦੀ ਦੇ ਰਾਜਭਾਗ ਦੌਰਾਨ ਔਰਤਾਂ ਅਤੇ ਦਲਿਤਾਂ ਸਮੇਤ ਹੋਰ ਘੱਟ ਗਿਣਤੀਆਂ ਦੀ ਸਥਿਤੀ ਬਹੁਤ ਹੀ ਮਾੜੀ ਹੁੰਦੀ ਜਾ ਰਹੀ ਹੈ। ਇਸ ਮੌਕੇ ਇਕੱਠੇ ਹੋਏ ਕਾਰਕੁਨਾਂ ਨੇ ਸਥਾਨਕ ਦਫ਼ਤਰ ਤੋਂ ਮਾਰਚ ਆਰੰਭ ਕਰਕੇ ਝੰਡਿਆਂ ਵਾਲੇ ਚੌਂਕ 'ਚ ਸਮਾਪਤੀ ਕੀਤੀ। ਇਸ ਮੌਕੇ ਦਫ਼ਤਰ 'ਚ ਕੀਤੇ ਇਕੱਠ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਮੱਖਣ ਪੱਲਣ, ਮਾ. ਸੁਖਜੀਤ ਸਿੰਘ, ਮਾ. ਅਮਰਜੀਤ ਸਿੰਘ ਅਤੇ ਸੁਖਦੇਵ ਬਾਂਕਾ ਨੇ ਸੰਬੋਧਨ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਮਾ. ਬਲਕਾਰ ਸਿੰਘ, ਬੀ. ਟੋਨੀ, ਅਰਵਿੰਦਰ ਸਿੰਘ, ਪਰਮਜੀਤ ਸਿੰਘ ਰਾਣਾ, ਬਬਲੂ, ਚਰਨਜੀਤ ਸਿੰਘ ਘੋਗੀ, ਸ਼ਿੰਦਰਪਾਲ, ਕੇਸਰ ਸਿੰਘ ਆਦਿ ਹਾਜ਼ਰ ਸਨ।