sangrami lehar

ਸੱਭਿਆਚਾਰਕ ਰਾਜਦੂਤ ਨੂੰ ਭਰਪੂਰ ਇਨਕਲਾਬੀ ਸ਼ਰਧਾਂਜਲੀ ਭੇਟ ਕੀਤੀ

  • 25/04/2018
  • 09:30 PM

íਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਨੇ ਲਹਿੰਦੇ ਪੰਜਾਬ ਦੀ ਸੰਸਾਰ ਪ੍ਰਸਿੱਧ ਨਾਟਕਕਾਰ, ਨਿਰਦੇਸ਼ਕ ਅਤੇ ਕਲਾਕਾਰ ਮਧੀਹਾ ਗੌਹਰ ਦੀ ਬੇਵਕਤੀ ਸਦੀਵੀ ਵਿਛੋੜੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਅੱਜ ਜਾਰੀ ਪ੍ਰੈੱਸ ਬਿਆਨ ਵਿਚ ਮਧੀਹਾ ਗੌਹਰ ਨੂੰ ਇਕ ਮਹਾਨ ਸਭਿਆਚਾਰਕ ਰਾਜਦੂਤ' ਕਰਾਰ ਦਿੰਦਿਆਂ ਕਿਹਾ ਹੈ ਕਿ ਮਧੀਹਾ ਗੌਹਰ ਨੇ ਮਾਂ ਭਾਸ਼ਾ ਪੰਜਾਬੀ ਦੀ ਸੇਵਾ ਦੇ ਨਾਲ ਨਾਲ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਸਥਾਪਿਤ ਕਰਨ ਅਤੇ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੋਈ ਸੀ। ਭਾਰਤ ਅਤੇ ਪਾਕਿਸਤਾਨ ਵਿਚ ਉਨ੍ਹਾ ਆਪਣੇ ਮਹਾਨ ਕਾਰਜਾਂ ਰਾਹੀਂ ਆਪਣੇ ਆਪ ਨੂੰ ਅਜਿਹੀ ਸ਼ਖ਼ਸੀਅਤ 'ਚ ਢਾਲ ਲਿਆ ਸੀ ਕਿ ਦੋਵਾਂ ਦੇਸ਼ਾਂ ਦੇ ਪ੍ਰਗਤੀਸ਼ੀਲ ਵਿਚਾਰਾਂ ਵਾਲੇ ਲੋਕ ਉਨ੍ਹਾ ਨੂੰ ਬਰਾਬਰ ਪਿਆਰ ਤੇ ਸਤਿਕਾਰ ਦਿੰਦੇ ਸਨ। ਉਨਾ ਪੂਰੀ ਦਲੇਰੀ ਨਾਲ ਇੱਕ ਸਖ਼ਤ ਮਹਿਲਾ ਵਿਰੋਧੀ ਮਾਹੌਲ ਵਿੱਚ ਕੰਮ ਕਰਦਿਆਂ ਪ੍ਰਗਤੀਸ਼ੀਲ, ਧਰਮ-ਨਿਰਪੱਖ, ਜਮਹੂਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ​​Õਰਨ 'ਚ ਵਡਮੁੱਲਾ ਯੋਗਦਾਨ ਪਾਇਆ ਅਤੇ ਪਿੱਤਰਸੱਤਾਵਾਦ ਵਿਰੁੱਧ ਲੜਾਈ ਲੜੀ ਤੇ ਕਦੇ ਵੀ ਮਨੁੱਖੀ ਕਦਰਾਂ ਕੀਮਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ। ਕਾਮਰੇਡ ਮੰਗਤ ਰਾਮ ਪਾਸਲਾ ਨੇ ਆਰਐਮਪੀਆਈ, ਪਾਰਟੀ ਦੇ ਜਨ-ਸੰਗਠਨਾਂ ਅਤੇ ਵਿਸ਼ਵ ਭਰ ਵਿਚ ਸ਼ਾਂਤੀ ਪ੍ਰੇਮੀਆਂ ਦੀ ਤਰਫ਼ੋਂ ਇਸ ਮਹਾਨ ਸਭਿਆਚਾਰਕ ਰਾਜਦੂਤ ਨੂੰ ਭਰਪੂਰ ਇਨਕਲਾਬੀ ਸ਼ਰਧਾਂਜਲੀ ਭੇਂਟ ਕੀਤੀ।