sangrami lehar

ਬੱਚੀਆਂ ਨੇ ਸਲੋਗਨ ਦੀਆਂ ਤਖ਼ਤੀਆਂ ਫੜ ਕੇ ਮਾਰਚ ਕੀਤਾ

  • 25/04/2018
  • 03:53 PM

ਪਠਾਨਕੋਟ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਅੱਜ ਕਠੂਆ ਕਾਂਡ ਖ਼ਿਲਾਫ਼ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਖ਼ਾਸ ਕਰ ਬੱਚੀਆਂ ਨੇ ਸਲੋਗਨ ਦੀਆਂ ਤਖ਼ਤੀਆਂ ਫੜ ਕੇ ਮਾਰਚ ਕੀਤਾ। ਇਸ ਦੀ ਅਗਵਾਈ ਮਾਸਟਰ ਸੁਭਾਸ਼ ਸ਼ਰਮਾ, ਆਸ਼ਾ ਰਾਣੀ ਢਾਂਗੂ, ਸੁਮਨ, ਸ਼ਮਾ ਦੇਵੀ, ਆਰਤੀ, ਕੋਮਲ, ਜੋਤੀ, ਰਮਨ, ਰੇਖਾ, ਅਨੀਤਾ, ਸਿਮਰਨ, ਜਨਕ, ਰਾਣੀ ਦੇਵੀ, ਵਿਦਿਆ ਦੇਵੀ, ਨੀਲਮ, ਮਨਜੀਤ, ਗੁਰਪ੍ਰੀਤ, ਗੁਨੂੰ ਆਦਿ ਨੇ ਕੀਤੀ।