sangrami lehar

ਕਸਬਾ ਰਈਆ ਦੇ ਬਜ਼ਾਰਾਂ ਅੰਦਰ ਮੋਮਬੱਤੀਆਂ ਬਾਲ ਕੇ ਰੋਸ ਮਾਰਚ ਕੀਤਾ

  • 25/04/2018
  • 03:44 PM

ਰਈਆ - ਦੇਸ਼ ਭਰ ਵਿਚ ਔਰਤਾਂ, ਨਾਬਾਲਗ ਲੜਕੀਆਂ ਨਾਲ ਜਬਰ ਜਨਾਹ ਦੀ ਘਟਨਾਵਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ | ਜਿਸ ਦੇ ਵਿਰੋਧ ਵਿਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੇ ਕਾਰਕੁੰਨਾ ਵਲੋਂ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਅਤੇ ਪੀੜ੍ਹਤਾਂ ਨੂੰ ਇਨਸਾਫ਼ ਦੇਣ ਦੀ ਮੰਗ ਨੂੰ ਲੈ ਕੇ ਕਸਬਾ ਰਈਆ ਦੇ ਬਜ਼ਾਰਾਂ ਅੰਦਰ ਮੋਮਬੱਤੀਆਂ ਬਾਲ ਕੇ ਰੋਸ ਮਾਰਚ ਕੀਤਾ | ਰੋਸ ਮਾਰਚ ਦੀ ਅਗਵਾਈ ਪਾਰਟੀ ਦੇ ਸੂਬਾਈ ਕਮੇਟੀ ਮੈਂਬਰ ਸਰਵਸਾਥੀ ਗੁਰਮੇਜ ਸਿੰਘ ਤਿੰਮੋਵਾਲ ਤੇ ਅਮਰੀਕ ਸਿੰਘ ਦਾਊਦ ਅਤੇ ਇਸਤਰੀ ਆਗੂ ਕੰਵਲਜੀਤ ਕੌਰ ਨੇ ਕੀਤੀ | ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਤੇ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਯੂ. ਪੀ. ਦੇ ਉਨਾਵ ਵਿਚ ਜਬਰ ਜਨਾਹ ਪੀੜ੍ਹਤ ਲੜਕੀ ਨੂੰ ਇਨਸਾਫ਼ ਨਹੀਂ ਮਿਲਿਆ | ਪੀੜ੍ਹਤ ਲੜਕੀ ਮੁੱਖ ਮੰਤਰੀ ਦੇ ਘਰ ਸਾਹਮਣੇ ਦੁੱਖ ਦੱਸਣ ਗਈ ਪਰ ਉਸ ਦੀ ਗੱਲ ਸੁਣਨ ਦੀ ਮੁਜ਼ਰਮ ਅਤੇ ਮੌਜੂਦਾ ਐਮ. ਐਲ. ਏ. ਦੇ ਭਰਾ ਨੇ ਉਸ ਦੀ ਅਤੇ ਉਸ ਦੇ ਪਿਤਾ ਦੀ ਕੁੱਟਮਾਰ ਕੀਤੀ, ਜਿਸ ਨਾਲ ਉਸ ਦੀ ਮੌਤ ਹੋ ਗਈ | ਇਸੇ ਤਰ੍ਹਾਂ ਕਠੂਆ ਅੰਦਰ ਘੱਟ ਗਿਣਤੀ ਭਾਈਚਾਰੇ ਦੀ ਅੱਠ ਸਾਲ ਦੀ ਮਾਸੂਮ ਨੂੰ ਅਗਵਾ ਕਰਕੇ ਜਬਰ ਕਰਨ ਉਪਰੰਤ ਉਸ ਦੀ ਹੱਤਿਆ ਕਰ ਦਿੱਤੀ ਗਈ, ਪਰ ਮੁਜਰਿਮਾਂ ਦੀ ਪੁਸ਼ਤ ਪਨਾਹੀ ਭਾਜਪਾ ਅਤੇ ਆਰ. ਐਸ. ਐਸ. ਦੇ ਲੀਡਰ ਕਰ ਰਹੇ ਹਨ | ਆਗੂਆਂ ਨੇ ਕਿਹਾ ਕਿ ਮੁਜ਼ਰਿਮ ਕਿਸੇ ਵੀ ਧਰਮ, ਫਿਰਕੇ ਜਾਂ ਕਿਸੇ ਵੀ ਰਾਜਸੀ ਧਿਰ ਦੇ ਹੋਣ ਉਨ੍ਹਾਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ | ਉਨ੍ਹਾਂ ਅਪੀਲ ਕੀਤੀ ਕਿ ਹਰ ਜਬਰ ਜੁਲਮ ਿਖ਼ਲਾਫ਼ ਕਿਰਤੀ ਲੋਕਾਂ ਦੀ ਲਾਮਬੰਦੀ ਕਰਕੇ ਮੁਕਾਬਲਾ ਕੀਤਾ ਜਾਵੇਗਾ | ਇਸ ਮੌਕੇ ਹਰਪ੍ਰੀਤ ਸਿੰਘ ਬੁਟਾਰੀ, ਗੁਰਨਾਮ ਸਿੰਘ ਭਿੰਡਰ, ਕਮਲ ਸ਼ਰਮਾ ਮੱਦ, ਪਲਵਿੰਦਰ ਸਿੰਘ ਮਹਿਸਮਪੁਰ, ਸੱਜਣ ਸਿੰਘ ਤਿੰਮੋਵਾਲ, ਪਲਵਿੰਦਰ ਸਿੰਘ ਟਾਂਗਰਾ, ਚਰਨ ਸਿੰਘ ਖਿਲਚੀਆਂ, ਜਸਵੰਤ ਸਿੰਘ ਬਾਬਾ ਬਕਾਲਾ, ਬੀਰ ਸਿੰਘ ਭਲਵਾਨ, ਦਲਬੀਰ ਕੌਰ ਮੁੱਛਲ, ਮਿਡ ਡੇ ਮੀਲ ਵਰਕਰ ਸੂਬਾਈ ਆਗੂ ਮਮਤਾ ਸ਼ਰਮਾ ਆਦਿ ਆਗੂ ਹਾਜ਼ਰ ਸਨ |