sangrami lehar

ਜ਼ੁਲਮੀ ਕਾਰਿਆਂ ਖ਼ਿਲਾਫ਼ ਉੱਠ ਖੜੇ ਹੋਣ ਦਾ ਸੱਦਾ

  • 22/04/2018
  • 02:34 PM

ਤਰਨ ਤਾਰਨ - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵੱਲੋਂ ਪਿੰਡ ਭੁੱਲਰ ਵਿਖੇ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਭਾਜਪਾ ਦੀ ਮੋਦੀ ਸਰਕਾਰ ਦੇ ਰਾਜ ਦੌਰਾਨ ਦੇਸ਼ ਭਰ 'ਚ ਦਲਿਤਾਂ, ਘੱਟ ਗਿਣਤੀਆਂ, ਔਰਤਾਂ ਉੱਪਰ ਜ਼ੁਲਮ ਅਤੇ ਖ਼ਾਸਕਰ ਮਸੂਮ ਬੱਚੀਆਂ ਨਾਲ ਹੋ ਰਹੇ ਬਲਾਤਕਾਰ ਅਤੇ ਕਤਲ ਬਰਦਾਸ਼ਤ ਤੋਂ ਬਾਹਰ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਹਨ। ਆਰ ਐਸ ਐਸ ਵੱਲੋਂ ਭਰਿਆ ਫ਼ਿਰਕੂ ਜ਼ਹਿਰ ਭਾਜਪਾ ਆਗੂਆਂ ਨੂੰ ਕਠੂਆ ਅੰਦਰ ਅੱਠ ਸਾਲ ਦੀ ਮਸੂਮ ਬਾਲੜੀ ਆਸਿਫਾ ਦੇ ਦੋਸ਼ੀਆਂ ਦੇ ਹੱਕ ਵਿੱਚ ਮਾਰਚ ਕਰਨ ਦੀ ਗਿਰਾਵਟ ਦੀ ਹੱਦ ਤੱਕ ਲੈ ਗਿਆ। ਉਨ੍ਹਾਂ ਲੋਕਾਂ ਨੂੰ ਝੂਠੀ ਅਤੇ ਫ਼ਰੇਬੀ ਮੋਦੀ ਸਰਕਾਰ ਦੇ ਲੋਕ ਵਿਰੋਧੀ ਕਦਮਾਂ ਅਤੇ ਜ਼ੁਲਮੀ ਕਾਰਿਆਂ ਖ਼ਿਲਾਫ਼ ਉੱਠ ਖੜੇ ਹੋਣ ਦਾ ਸੱਦਾ ਦਿੱਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਬਲਦੇਵ ਸਿੰਘ ਪੰਡੋਰੀ ਅਤੇ ਚਰਨਜੀਤ ਸਿੰਘ ਬਾਠ ਨੇ ਪੰਜਾਬ ਦੀ ਕੈਪਟਨ ਸਰਕਾਰ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਕੇ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਚੁੱਕੀ ਹੈ, ਕਰਜ਼ੇ ਦੇ ਸਤਾਏ ਮਜ਼ਦੂਰ ਕਿਸਾਨ ਖੁਦਕਸ਼ੀਆ ਕਰ ਰਹੇ ਹਨ। ਬੇਰੁਜ਼ਗਾਰ ਨੌਜਵਾਨਾਂ ਨੂੰ ਨਸ਼ੇ ਬਰਬਾਦ ਕਰ ਰਹੇ ਹਨ, ਰੇਤ ਬਜਰੀ ਪਹਿਲਾ ਨਾਲੋਂ ਮਹਿੰਗੇ ਭਾਅ ਖ਼ਰੀਦਣੇ ਪੈ ਰਹੇ ਹਨ। ਲੋੜਵੰਦ ਲੋਕਾਂ ਦੇ ਆਟਾ ਦਾਲ ਦੇ ਕਾਰਡ ਅਤੇ ਵਿਧਵਾ ਬੁਢਾਪਾ ਪੈਨਸ਼ਨਾਂ ਕੱਟੀਆਂ ਜਾ ਰਹੀਆਂ ਹਨ।।ਦੋਹਾ ਆਗੂਆਂ ਨੇ ਪਹਿਲੀ ਮਈ ਨੂੰ ਮਜ਼ਦੂਰ ਦਿਵਸ 'ਤੇ ਤਰਨ ਤਾਰਨ ਪੁੱਜਣ ਦਾ ਸੱਦਾ ਵੀ ਦਿੱਤਾ।