sangrami lehar

ਬਾਠ ਦਾ ਸੇਵਾ ਕੇਂਦਰ ਬੰਦ ਹੋਣ ਖਿ਼ਲਾਫ਼ ਪ੍ਰਦਰਸ਼ਨ

  • 20/04/2018
  • 08:25 PM

ਤਰਨ ਤਾਰਨ - ਪਿੰਡ ਬਾਠ ਦੇ ਵਸਨੀਕਾਂ ਨੇ ਬਿਜਲੀ ਦੇ ਬਿੱਲ ਦਾ ਭੁਗਤਾਨ ਨਾ ਕੀਤੇ ਜਾਣ ਕਰਕੇ ਪਿੰਡ ਦੇ ਸੇਵਾ ਕੇਂਦਰ ਦੇ ਬੰਦ ਹੋ ਜਾਣ ਖਿਲਾਫ਼ ਅੱਜ ਰੋਸ ਵਿਖਾਵਾ ਕੀਤਾ। ਰੋਸ ਵਿਖਾਵੇ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਚਰਨਜੀਤ ਸਿੰਘ ਬਾਠ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ ਬਲਦੇਵ ਸਿੰਘ ਪੰਡੋਰੀ ਨੇ ਕੀਤੀ| ਇਸ ਮੌਕੇ ਪਿੰਡ ਦੇ ਵਾਸੀ ਅਤੇ ਨੰਬਰਦਾਰ ਨਰਿੰਦਰ ਸਿੰਘ, ਗੁਰਦੇਵ ਸਿੰਘ , ਬਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੇ ਇਸ ਕੇਂਦਰ ਦੇ ਬੰਦ ਹੋ ਜਾਣ ਕਰਕੇ ਪਿੰਡ ਅਤੇ ਇਲਾਕੇ ਦੇ ਵਾਸੀਆਂ ਨੂੰ ਆਪਣੇ ਕੰਮਾਂ ਆਦਿ ਲਈ ਦੂਰ ਦੁਰੇਡੇ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਪਿੰਡ ਵਾਸੀਆਂ ਨੇ ਇਸ ਮੌਕੇ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ  ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨ ਅਤੇ ਨਾਲ ਹੀ ਬਦਲਵਾਂ ਬੰਦੋਬਸਤ ਕੀਤੇ ਜਾਣ ਲਈ ਜਨਰੇਟਰ ਲਈ ਡੀਜ਼ਲ ਆਦਿ ਦੇਣ ਦੀ ਮੰਗ ਕੀਤੀ ਗਈ ਹੈ ਪਰ ਸਰਕਾਰ ਵਲੋਂ ਇਸ ਸਬੰਧੀ ਕੁਝ ਵੀ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਉਹ ਇਸ ਬਾਰੇ ਕੁਝ ਵੀ ਕਰਨ ਤੋਂ ਅਸਮਰੱਥ ਹਨ। ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।