sangrami lehar

ਸ਼ਹੀਦ ਅਸ਼ਵਨੀ ਕੁਮਾਰ ਬੋਪਾਰਾਏ ਨੂੰ ਯਾਦ ਕੀਤਾ

  • 19/04/2018
  • 02:10 PM

ਗੁਰਾਇਆ- ਨੇੜਲੇ ਪਿੰਡ ਬੋਪਾਰਾਏ ਵਿਖੇ ਅੱਜ ਸ਼ਹੀਦ ਅਸ਼ਵਨੀ ਕੁਮਾਰ ਬੋਪਾਰਾਏ ਦੀ 30ਵੀਂ ਬਰਸੀ ਮੌਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸ਼ਹੀਦ ਅਸ਼ਵਨੀ ਨੂੰ ਅੱਜ ਦੇ ਦਿਨ ਖ਼ਾਲਿਸਤਾਨ ਦਹਿਸ਼ਤਗਰਦਾਂ ਨੇ ਉਸ ਵੇਲੇ ਸ਼ਹੀਦ ਕਰ ਦਿੱਤਾ ਸੀ ਜਦੋਂ ਉਹ ਕੁਲਵੰਤ ਸਿੰਘ ਸੰਧੂ, ਸ਼ਿੰਗਾਰਾ ਸਿੰਘ ਬੋਪਾਰਾਏ ਅਤੇ ਹੋਰਨਾ ਸਾਥੀਆਂ ਦੇ ਨਾਲ ਗੰਨਾ ਉਤਪਾਦਕਾਂ ਦੇ ਮਸਲੇ ਹੱਲ ਕਰਨ ਲਈ ਇਕੱਠੇ ਜਾ ਰਹੇ ਸਨ ਕਿ ਰਸਤੇ 'ਚ ਘਾਤ ਲਗਾ ਕੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਦੌਰਾਨ ਬਾਕੀ ਸਾਥੀਆਂ ਦੇ ਗੋਲੀਆਂ ਲੱਗੀਆਂ ਅਤੇ ਸਾਥੀ ਅਸ਼ਵਨੀ ਸ਼ਹਾਦਤ ਦਾ ਜਾਮ ਪੀ ਗਿਆ। ਅੱਜ ਪਿੰਡ ਬੋਪਾਰਾਏ 'ਚ ਸ਼ਹੀਦੀ ਗੇਟ 'ਤੇ ਲਾਲ ਝੰਡਾ ਝੁਲਾਇਆ ਗਿਆ।