sangrami lehar

ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਦੀਆਂ ਸੈਂਕੜੇ ਔਰਤਾਂ ਸੜਕਾਂ 'ਤੇ ਆਈਆਂ

  • 16/04/2018
  • 09:32 PM

ਪਾਇਲ - ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ (ਸਬੰਧਤ ਸੀ.ਟੀ.ਯੂ) ਦੀਆਂ ਸੈਂਕੜਿਆਂ ਦੀ ਗਿਣਤੀ 'ਚ ਔਰਤਾਂ ਨੇ ਪੰਜਾਬ ਸਰਕਾਰ ਵੱਲੋਂ ਜੀ.ਓ.ਜੀ ਦੇ ਨਾਂ 'ਤੇ ਲਾਏ ਸਾਬਕਾ ਫੌਜੀਆਂ ਦੀ ਮਨਰੇਗਾ 'ਚ ਦਖਲ ਅੰਦਾਜ਼ੀ ਖਿਲਾਫ, ਵਰਮਾਂ ਦਾ ਕੰਮ ਪਹਿਲਾਂ ਵਾਂਗ ਚਲਾਉਣ ਲਈ, ਮਨਰੇਗਾ ਕਾਨੂੰਨ ਨੂੰ ਅਮਲੀ ਰੂਪ 'ਚ ਸਖਤੀ ਨਾਲ ਲਾਗੂ ਕਰਨ, ਮਨਰੇਗਾ ਵਰਕਰਜ਼ ਨੂੰ ਪੱਕਾ ਕਰਨ ਤੇ ਉਨਾਂ ਨੂੰ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣ, ਮਨਰੇਗਾ ਮਜ਼ਦੂਰਾਂ ਦੇ ਬਕਾਏ ਜਲਦੀ ਲੈਣ, ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 6 ਸੌ ਪ੍ਰਤੀ ਦਿਨ ਕਰਨ, ਪੂਰਾ ਸਾਲ ਕੰਮ ਦੇਣ ਦਾ ਪ੍ਰਬੰਧ ਤੇ ਚੋਣਾਂ 'ਚ ਕੀਤੇ ਵਾਅਦੇ ਦੇ ਪੂਰੇ ਕਰਨ, ਹੋਰ ਭੱਖਦੀਆਂ ਮੰਗਾਂ ਦੀ ਪੂਰਤੀ ਲਈ ਪਾਇਲ ਦੀਆਂ ਸੜਕਾਂ 'ਤੇ ਸਿਖਰ ਦੁਪਹਿਰੇ ਦੀ ਧੁੱਪ 'ਚ ਪੈਦਲ ਮਾਰਚ ਕੀਤਾ। ਇਸ ਮੌਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਪੁੱਡਾ ਮਾਰਕੀਟ ਬੱਸ ਸਟੈਂਡ ਵਿਖੇੇ ਹੋਈ ਰੋਹ ਭਰਪੂਰ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਆਗੂ ਚਰਨਜੀਤ ਹਿਮਾਯੂਪੁਰਾ ਨੇ ਕਿਹਾ ਕਿ ਜੇਕਰ ਸਮੇਂ ਦੀਆਂ ਸਰਕਾਰਾਂ ਨੇ ਲੰਬੇ ਸਮੇਂ ਤੋਂ ਮਨਰੇਗਾ ਮਜ਼ਦੂਰਾਂ ਦੀਆਂ ਲਟਕ ਰਹੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਤਾਂ ਹਾਕਮਾਂ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਇਸ ਰੈਲੀ ਦੌਰਾਨ ਉਨਾਂ ਨੇ ਅਗਲੇ ਤਿੱਖੇ ਸੰਘਰਸ਼ ਦੀ ਰੂਪ-ਰੇਖਾ ਵੀ ਤਿਆਰ ਕੀਤੀ। ਇਸ ਰੈਲੀ ਨੂੰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਿਲਾ ਸਕੱਤਰ ਜਗਤਾਰ ਚਕੋਹੀ, ਪ੍ਰਧਾਨ ਰਘਬੀਰ ਸਿੰਘ ਬੈਨੀਪਾਲ, ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਹਰਬੰਸ ਸਿੰਘ ਲੋਹਟਬੱਦੀ, ਸੀ.ਟੀ.ਯੂ ਆਗੂ ਸਤਪਾਲ ਕੂਮ ਕਲਾਂ, ਜਿਲਾ ਲੁਧਿਆਣਾ ਆਰ.ਐੱਮ.ਪੀ. ਆਈ ਅਮਰਜੀਤ ਸਹਿਜਾਦ, ਸੀ.ਟੀ.ਯੂ. ਆਗੂ ਅਮਰਜੀਤ ਹਿਮਾਂਯੂਪੁਰਾ ਨੇ ਸੰਬੋਧਨ ਕਰਦਿਆਂ ਸਮੇਂ ਦੇ ਹਾਕਮਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਇਨ੍ਹਾਂ ਦੇ ਹੱਕ 'ਚ ਉਨਾਂ ਦੀਆਂ ਜਥੇਬੰਦੀਆਂ ਵੀ ਮੈਦਾਨ 'ਚ ਨਿੱਤਰਣਗੀਆਂ। ਇਸ ਰੈਲੀ ਦਾ ਪ੍ਰਬੰਧ ਮਨਰੇਗਾ ਆਗੂ ਜਸਵੀਰ ਕੌਰ, ਭਿੰਦਰ ਕੌਰ ਘਲੋਟੀ, ਕਰਮਜੀਤ ਕੌਰ ਰਾਮਗੜ੍ਹ, ਹਰਬੰਸ ਸਿੰਘ ਬਿਲਾਸਪੁਰ ਸਰਦਾਰਾਂ, ਸੁਰੇਸ਼ ਰਾਣੀ ਦੀਪ ਨਗਰ, ਕਮਲੇਸ਼ ਰਾਣੀ, ਸੀਹਾਂ ਦੌਦ, ਮਲਕੀਤ ਸਿੰਘ ਮਾਲੋ ਦੌਦ, ਗੁਰਮੇਲਸਿੰਘ ਬੁਰਕੜਾ ਪਾਇਲ, ਜਗਸੀਰ ਗੌਸਲਾ, ਅਵਤਾਰ ਮਕਸੂਦੜਾ, ਬਿੱਲੂ ਮਕਸੂਦੜਾ, ਪਰੇਮ ਆਦਿ ਦੀ ਅਗਵਾਈ 'ਚ ਹੋਇਆ।