sangrami lehar

ਦਲਿਤਾਂ ਤੇ ਜਾਤੀ ਪਾਤੀ ਆਧਾਰ ਤੇ ਹੁੰਦੇ ਅਣਮਨੁੱਖੀ ਅਤਿਆਚਾਰਾਂ ਅਤੇ ਔਰਤਾਂ ਤੇ ਹੁੰਦੇ ਜਿਣਸੀ ਹਮਲਿਆਂ ਨੂੰ ਸਖਤੀ ਨਾਲ ਰੋਕਿਆ ਜਾਵੇ : ਕਾਮਰੇਡ ਮੰਗਤ ਰਾਮ ਪਾਸਲਾ

  • 14/04/2018
  • 02:03 PM

ਨਕੋਦਰ - ਭਾਰਤ ਚੋ ਂਕਿਰਤੀ ਵਰਗ ਦੀ ਬੇਕਿਰਕ ਆਰਥਿਕ ਲੁੱਟ, ਦਲਿੱਤਾਂ ਤੇ ਹੁੰਦੇ ਅਣ੍ਰਮਨੁਖੀ ਜਾਤੀ ਪਾਤੀ ਅਤਿਆਚਾਰਾਂ, ਔਰਤਾਂ ਖਿਲਾਫ ਹੋ ਰਹੇ ਜਿਣਸੀ ਅਪਰਾਧਾਂ ਤੇ ਹਰ ਕਿਸਮ ਦੀ ਨਾਬਰਾਬਰੀ ਦਾ ਖਾਤਮਾ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਅਤੇ ਕਾਰਲ ਮਾਰਕਸ ਦੇ ਵਿਚਾਰਾਂ ਦੇ ਸੁਮੇਲ ਦੇ ਨਾਲ ਨਾਲ ਬੇਕਿਰਕ ਜਮਾਤੀ ਘੋਲ ਰਾਹੀ ਹੀ ਕੀਤਾ ਸਕਦਾ ਹੈ। ਉਕਤ ਵਿਚਾਰ ਦਾ ਅੱਜ ਇਥੋ ਦੇ ਨੇੜਲੇ ਪਿੰਡ ਮਾਹੂੰਵਾਲ ਵਿਖੇ ਦਿਹਾਤੀ ਮਜਦੂਰ ਸਭਾ ਵੱਲੋ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸੈਮੀਨਾਰ ਵਿੱਚ ਬੋਲਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਦੇ ਜਰਨਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪ੍ਰਗਟਾਏ। ਉਕਤ ਸੈਮੀਨਾਰ ਡਾ. ਬੀ.ਆਰ ਅੰਬੇਡਕਰ ਦਾ 127 ਵਾਂ ਜਨਮ ਦਿਨ ਮਨਾਉਣ ਲਈ ਸੱਦਿਆ ਗਿਆ ਸੀ। ਜਿਸ ਵਿੱਚ ਇਲਾਕੇ ਭਰ ਦੇ ਕਿਰਤੀਆਂ ਵੱਲੋ ਂਪੂਰੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਗਈ। ਸਾਥੀ ਪਾਸਲਾ ਨੇ ਕਿਹਾ ਕਿ ਬਾਬਾ ਸਾਹਿਬ ਦੀ ਪ੍ਰੇਰਨਾਮਈ ਯਾਦ ਨੂੰ ਸਮਰਪਿਤ ਸਮਾਗਮ ਤੜਕ ਭੜਕ ਦੇ ਪ੍ਰਗਟਾਵੇ ਦੀ ਬਜਾਏ ਇਸ ਢੰਗ ਨਾਲ ਮਨਾਏ ਜਾਣੇ ਚਾਹੀਦੇ ਹਨ ਕਿ ਉਹਨਾਂ ਦੇ ਵਿਚਾਰ ਵੱਧ ਤੋ ਵੱਧ ਲੋਕਾਂ ਖਾਸ ਕਰਕੇ ਦੱਬੇ ਕੁਚਲੇ ਕਿਰਤੀਆਂ ਦੀ ਚੇਤਨਾ ਦਾ ਹਿੱਸਾ ਬਨਣ ਅਤੇ ਅੱਗੋ ਇਹ ਚੇਤਨਾ ਦੀ ਰੋਸ਼ਨੀ ਹਰ ਕਿਸਮ ਦੇ ਅਨਿਆਂ ਅਤੇ ਲੁੱਟ ਤੋ ਂਸੱਖਣੇ ਬਾਬਾ ਸਾਹਿਬ ਦੇ ਸੁਪਨਿਆਂ ਦਾ ਭਾਰਤ ਸਿਰਜਣ ਦੇ ਸੰਗਰਾਮਾਂ ਦੀ ਉਸਾਰੀ ਲਈ ਸਹਾਈ ਹੋਵੇ। ਸਾਥੀ ਪਾਸਲਾ ਨੇ ਕਿਹਾ ਕਿ ਕਿਰਤੀ ਲੋਕਾਂ ਨੂੰ ਇਹ ਗੱਲ ਪੱਕੇ ਤੌਰ ਤੇ ਸਮਝ ਲੈਣੀ ਚਾਹੀਦੀ ਹੈ ਕਿ ਵਿਅਕਤੀ, ਤੇ ਪਾਰਟੀ ਭਾਵੇ ਉਹ ਕਿਸੇ ਵੀ ਜਾਤੀ ਜਾਂ ਧਰਮ ਦੇ ਹੋਣ ਦੀ ਅਦਲਾ ਬਦਲੀ ਨਾਲ ਲੋਕਾਂ ਦਾ ਭਲਾ ਨਹੀ ਹੋ ਸਕਣਾ ਬਲਕਿ ਪੈਦਾਵਾਰ ਦੇ ਸਾਧਨਾਂ ਤੇ ਸਾਰੇ ਸਮਾਜ਼ ਦੀ ਇਕੋ ਜਿਹੀ ਮਾਲਕੀ ਹੀ ਲੋਕਾਂ ਦੀ ਆਰਥਿਕ ਜੈਹਨੀ ਗੁਲਾਮੀ ਦੇ ਖਾਤਮੇ ਦੀ ਸਦੀਵੀ ਜਾਮਣੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਵੱਖ ਵੱਖ ਕਿਸਮਾਂ ਦੀਆਂ ਪੂੰਜੀਪਤੀ ਵਰਗਾਂ ਦੀਆਂ ਪਾਰਟੀਆਂ ਵੱਲੋ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰਵਾਦੀ ਨੀਤੀਆਂ ਕਰਕੇ ਲੋਕਾਂ ਨੂੰ ਅਜ਼ਾਦੀ ਪ੍ਰਾਪਤੀ ਤੋ ਬਾਅਦ ਹਾਸਲ ਹੋਏ ਮਾਮੂਲੀ ਲਾਭ ਅਤੇ ਅਧਿਕਾਰ ਵੀ ਤੇਜ਼ੀ ਨਾਲ ਖੋਹੇ ਜਾ ਰਹੇ ਹਨ, ਸਿੱਟੇ ਵਜ਼ੋ ਦੇਸ਼ ਦੇ ਵੱਡੇ ਹਿੱਸੇ ਦਾ ਕੰਗਾਲੀਕਰਨ ਵਧੱਦਾ ਜਾ ਰਿਹਾ ਹੈ। ਉਕਤ ਸਾਰੇ ਕੁਝ ਦੇ ਸਿੱਟੇ ਵਜੋ ਂਪੈਦਾ ਹੋ ਰਹੀ ਲੋਕਾਂ ਦੀ ਬੇਚੈਨੀ ਚੋ ਜਨਮ ਲੈਣ ਵਾਲੇ ਲੋਕ ਸੰਗਰਾਮਾਂ ਨੂੰ ਮੁੱਢੋ ਂਅਸਫਲ ਕਰਨ ਦੇ ਉਦੇਸ਼ ਨਾਲ ਕੇਦਂਰ ਦੀ ਮੋਦੀ ਸਰਕਾਰ ਆਪਣੇ ਸਰਪ੍ਰਸਤ ਆਰ.ਐਸ.ਐਸ ਦੀ ਅਗਵਾਈ ਵਿੱਚ ਧਾਰਮਿਕ, ਜਾਤੀ ਪਾਤੀ, ਭਾਸ਼ਾਈ, ਇਲਾਕਾਈ ਤੇ ਹੋਰ ਫੁੱਟ ਪਾਉ ਏਜੰਡਿਆਂ ਰਾਹੀ ਂਲੋਕਾਂ ਦੀ ਏਕਤਾ ਨੂੰ ਲੀਰੋ ਲੀਰ ਕਰਨ ਦੀਆਂ ਸਾਜਿਸ਼ਾਂ ਚ ਲੱਗੀ ਹੋਈ ਹੈ। ਉਕਤ ਸਾਜਿਸ਼ਾਂ ਦੀਆਂ ਕਾਮਯਾਬੀਆਂ ਲਈ ਘੱਟ ਗਿਣਤੀਆਂ, ਦਲਿਤਾਂ, ਕਬਾਈਲੀਆਂ, ਔਰਤਾਂ ਤੇ ਅਕਹਿ ਤੇ ਅਸਹਿ ਜੁਲਮ ਕੀਤੇ ਜਾ ਰਹੇ ਹਨ। ਜਿਸ ਵਿੱਚ ਸਮੂਹਿਕ ਕਤਲੇ ਆਮ ਅਤੇ ਬਲਾਤਕਾਰਾਂ ਵਰਗੇ ਘਿਨੋਣੇ ਵਰਤਾਰੇ ਵੀ ਸ਼ਾਮਲ ਹਨ। ਕਾਮਰੇਡ ਪਾਸਲਾ ਨੇ ਕਿਹਾ ਕਿ ਭਾਰਤ ਨੂੰ ਜਮਾਤ ਰਹਿਤ, ਜਾਤ ਰਹਿਤ, ਨਾਰੀ ਮੁਕਤੀ ਵੱਲ ਸੇਧਕ ਸੈਕੂਲਰ ਸਮਾਜ਼ ਸਿਰਜਣ ਦਾ ਜਮਹੂਰੀ ਸੰਗਰਾਮ ਹੀ ਬਾਬਾ ਸਾਹਿਬ ਦੇ ਸੁਪਨਿਆਂ ਦੀ ਪੂਰਤੀ ਦਾ ਸਬੱਬ ਬਣ ਸਕਦਾ ਹੈ। ਉਹਨਾਂ ਸੱਦਾ ਦਿਤਾ ਕਿ ਉਕਤ ਸੰਗਰਾਮ ਦੀ ਮੂਲ ਭਾਵਨਾ, ਪੂੰਜੀਵਾਦੀ ਲੁੱਟ ਅਤੇ ਮਨੂਵਾਦੀ ਗੁਲਾਮੀ ਦੇ ਖਾਤਮੇ ਦੀ ਚੇਤਨਾ ਹੋਣੀ ਚਾਹੀਦੀ ਹੈ।

ਇਸ ਮੌਕੇ ਤੇ ਉਘੇ ਵਿਦਵਾਨ ਅਤੇ ਕੁਰੂਕਸ਼ੇਤਰਾ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁੱਖੀ ਡਾ. ਕਰਮਜੀਤ ਸਿੰਘ ਨੇ ਆਪਣੇ ਵਿਸਤ੍ਰਿਤ ਭਾਸ਼ਣ ਵਿੱਚ ਡਾ. ਬੀ.ਆਰ. ਅੰਬੇਡਕਰ ਦੇ ਸੰਘਰਸ਼ੀਲ ਰਾਹ ਵਿਖਾਉੂ ਜੀਵਨ ਘਾਲਨਾਵਾਂ, ਪ੍ਰਾਪਤੀਆਂ ਅਤੇ ਆਦੇਸ਼ ਬਾਰੇ ਬਹੁਤ ਹੀ ਭਾਵ ਪੂਰਤ ਅਤੇ ਖੋਜ ਭਰਪੂਰ ਚਾਨਣਾ ਪਾਇਆ।
ਸੈਮੀਨਾਰ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ ਬਠਿੰਡਾ ਨੇ ਵੀ ਆਪਣੇ ਵਿਚਾਰ ਰੱਖੇ, ਸਟੇਜ਼ ਸਕੱਤਰ ਦੀ ਭੂਮਿਕਾ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਵੱਲੋ ਬਾਖੂਬੀ ਨਿਭਾਈ ਗਈ। ਸੈਮੀਨਾਰ ਦੀ ਪ੍ਰਧਾਨਗੀ ਸਰਬ੍ਰਸਾਥੀ ਰਾਮ ਸਿੰਘ ਕਾਇਮਵਾਲਾ, ਦਲਵਿੰਦਰ ਸਿੰਘ ਕੁਲਾਰ, ਨਿਰਮਲ ਸਿੰਘ ਆਧੀ ਦੇ ਅਧਾਰਤ ਪ੍ਰਧਾਨਗੀ ਮੰਡਲ ਵੱਲੋ ਕੀਤੀ ਗਈ। ਇਸ ਮੌਕੇ ਹੋਰਨਾਂ ਤੋ ਇਲਾਵਾ ਡਾ. ਰਘਵੀਰ ਕੌਰ ਪੀ.ਐਚ.ਡੀ, ਸਵਰਨ ਰੱਤੂ, ਮੇਜ਼ਰ ਸਿੰਘ ਰੱਤੂ, ਮੱਖਣ ਸਿੰਘ ਨੂਰਪੁਰੀ, ਬਖਸ਼ੀ ਪੰਡੋਰੀ, ਬਲਵੰਤ ਸਿੰਘ ਕਾਇਮਵਾਲਾ, ਜਰਨੈਲ ਸਿੰਘ ਸਹੌਤਾ, ਮੋੋਹਣ ਲਾਲ ਤੇਜ਼ੀ, ਮੰਗਤ ਰਾਮ ਸਹੋਤਾ, ਮੱਖਣ ਮਾਹੀ ਆਦਿ ਨੇ ਸ਼ਿਰਕਤ ਕੀਤੀ।