sangrami lehar

ਆਰਐਮਪੀਆਈ ਨੂੰ ਹੁਲਾਰਾ ਮਿਲਿਆ

  • 20/03/2018
  • 10:37 PM

 ਭਿੱਖੀਵਿੰਡ - ਇਲਾਕੇ ਦੀ ਸੀ. ਪੀ. ਆਈ. ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਸੀ.ਪੀ.ਆਈ. ਦੇ ਜ਼ਿਲ੍ਹਾ ਕੌਂਸਲਰ ਮੈਂਬਰ ਅਤੇ ਮਨਰੇਗਾ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਭਗਵਾਨਪੁਰ, ਸਤਨਾਮ ਸਿੰਘ ਪਾਰਟੀ ਮੈਂਬਰ, ਸਰਬਜੀਤ ਕੌਰ ਪਾਰਟੀ ਮੈਂਬਰ, ਕੁਲਵਿੰਦਰ ਕੌਰ ਪਾਰਟੀ ਮੈਂਬਰ, ਜਸਵਿੰਦਰ ਸਿੰਘ, ਪਰਮਜੀਤ ਸਿੰਘ, ਟਹਿਲ ਸਿੰਘ, ਤਰਸੇਮ ਸਿੰਘ, ਕੁਲਵਿੰਦਰ ਕੌਰ, ਸਤਨਾਮ ਸਿੰਘ, ਕਸ਼ਮੀਰ ਸਿੰਘ, ਸਤਨਾਮ ਸਿੰਘ ਸਾਰੇ ਪਾਰਟੀ ਮੈਂਬਰਾਂ ਨੇ ਆਪਣੇ ਦਰਜਨਾਂ ਸਾਥੀਆਂ ਸਮੇਤ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਨੂੰ ਅਲਵਿਦਾ ਕਹਿ ਕੇ ਆਰ.ਐੱਮ.ਪੀ.ਆਈ. ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਪਾਰਟੀ ਵਿਚ ਸ਼ਾਮਿਲ ਹੋਏ ਸੀ.ਪੀ.ਆਈ. ਵਰਕਰਾਂ ਨੂੰ ਆਰ.ਐੱਮ.ਪੀ.ਆਈ. ਵਿਚ ਸ਼ਾਮਿਲ ਹੋਣ 'ਤੇ ਪਾਰਟੀ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਚਮਨ ਲਾਲ ਦਰਾਜਕੇ, ਤਹਿਸੀਲ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਨੇ ਜੀ ਆਇਆਂ ਕਿਹਾ ਅਤੇ ਭਰੋਸਾ ਦਿਵਾਇਆ ਕਿ ਆਰ.ਐੱਮ.ਪੀ.ਆਈ. ਵਿਚ ਸ਼ਾਮਲ ਹੋਏ ਸਾਥੀਆਂ ਦਾ ਪੂਰਾ ਮਾਣ ਸਨਮਾਨ ਰੱਖਿਆ ਜਾਵੇਗਾ। ਪਾਰਟੀ ਵਿਚ ਸ਼ਾਮਿਲ ਹੋਏ ਆਗੂ ਸ਼ਾਮ ਲਾਲ ਭਗਵਾਨਪੁਰ ਨੇ ਕਿਹਾ ਕਿ ਸੀ.ਪੀ.ਆਈ. ਕਿਸਾਨ, ਮਜ਼ਦੂਰਾਂ ਦੇ ਮਸਲਿਆਂ ਤੋਂ ਲੜਨ ਲਈ ਪੂਰੀ ਤਰਾਂ ਸੁਹਿਰਦ ਨਹੀਂ ਹੈ ਅਤੇ ਖੱਬੀ ਏਕਤਾ ਵਿਚ ਪੂਰੀ ਤਰ੍ਹਾਂ ਰੁਕਾਵਟ ਬਣੀ ਬੈਠੀ ਹੈ ਅਤੇ ਕਾਂਗਰਸ ਵੱਲ ਝੁਕਾਅ ਵੱਧ ਰੱਖਦੀ ਹੈ। ਇਸ ਮੌਕੇ ਹਰਜਿੰਦਰ ਚੂੰਘ, ਗੁਰਲਾਲ ਸਿੰਘ ਅਲਗੋ, ਨਾਜ਼ਰ ਸਿੰਘ ਲਾਖਣਾ, ਅੰਗਰੇਜ਼ ਸਿੰਘ ਨਵਾਂ ਪਿੰਡ, ਬਚਿੱਤਰ ਸਿੰਘ ਮੱਖੀ ਕਲਾਂ, ਗੁਰਬੀਰ ਸਿੰਘ ਰਾਜੋਕੇ, ਸੁਰਜੀਤ ਸਿੰਘ ਭਿੱਖੀਵਿੰਡ ਆਦਿ ਆਗੂ ਹਾਜ਼ਰ ਸਨ।